ਇੰਗਲਿਸ਼ ਫੁੱਟਬਾਲ ਦੀ ਦੂਜੀ ਸ਼੍ਰੇਣੀ ਦੀ ਟੀਮ ਨਾਲ ਖੇਡਣਗੇ ਵਾਇਨੇ ਰੂਨੀ

Tuesday, Dec 31, 2019 - 12:30 PM (IST)

ਇੰਗਲਿਸ਼ ਫੁੱਟਬਾਲ ਦੀ ਦੂਜੀ ਸ਼੍ਰੇਣੀ ਦੀ ਟੀਮ ਨਾਲ ਖੇਡਣਗੇ ਵਾਇਨੇ ਰੂਨੀ

ਲੰਡਨ : ਇੰਗਲੈਂਡ ਵੱਲੋਂ ਰਿਕਾਰਡ ਗੋਲ ਕਰਨ ਵਾਲੇ ਵਾਇਨੇ ਰੂਨੀ ਵੀਰਵਾਰ ਨੂੰ ਇੰਗਲਿਸ਼ ਫੁੱਟਬਾਲ ਦੀ ਦੂਜੀ ਸ਼੍ਰੇਣੀ ਦੀ ਟੀਮ ਡਰਬੀ ਵੱਲੋਂ ਡੈਬਿਊ ਕਰਨਗੇ। ਇਹ ਮੈਚ ਬਰਨਸਲੇ ਖਿਲਾਫ ਖੇਡਿਆ ਜਾਵੇਗਾ। ਰੂਨੀ ਅਜੇ 34 ਸਾਲ ਦੇ ਹਨ ਅਤੇ ਉਹ ਡਰਬੀ ਤੋਂ ਖਿਡਾਰੀ ਅਤੇ ਕੋਚ ਦੇ ਰੂਪ 'ਚ ਜੁੜੇ ਹਨ।

PunjabKesari

ਉਹ ਐੱਮ. ਐੱਲ. ਐੱਸ. ਟੀਮ ਡੀ. ਸੀ. ਯੂਨਾਈਟਿਡ ਤੋਂ ਡਰਬੀ ਨਾਲ ਜੁੜੇ ਸਨ ਪਰ ਜਨਵਰੀ ਤਕ ਉਹ ਆਪਣੀ ਨਵੀਂ ਟੀਮ ਵੱਲੋਂ ਨਹੀਂ ਖੇਡ ਸਕਦੇ ਸੀ। ਡਰਬੀ ਦੇ ਮੈਨੇਜਰ ਫਿਲਿਪ ਕੋਕੂ ਨੇ ਕਿਹਾ, ''ਜੇਕਰ ਉਸ ਦੇ ਵਰਗਾ ਤਜ਼ਰਬੇਕਾਰ ਖਿਡਾਰੀ ਹਾਜ਼ਰ ਹੋਵੇ ਤਾਂ ਤੁਹਾਡੇ ਲਈ ਇਹ ਖੁਸ਼ੀ ਦੀ ਗੱਲ ਹੈ ਅਤੇ ਅਸੀਂ ਖੁਸ਼ ਹਾਂ ਕਿ ਉਹ ਇੱਥੇ ਹੈ। ਡਰਬੀ ਨੇ ਸੋਮਵਾਰ ਨੂੰ ਆਪਣੇ ਘਰੇਲੂ ਮੈਦਾਨ 'ਤੇ ਚਾਰਲਟਨ ਨੂੰ 2-1 ਨਾਲ ਹਰਾਇਆ, ਜਿਸ ਨਾਲ ਉਸ ਦੀ ਟੀਮ ਚੈਂਪੀਅਨਸ਼ਿਪ ਵਿਚ 17ਵੇਂ ਸਥਾਨ 'ਤੇ ਪਹੁੰਚ ਗਈ ਹੈ।


Related News