IPL 2019 : ਗੁਪਟਿਲ ਦਾ ਵਿਕਟ ਲੈਣ ਵਾਲੇ ਵਾਸ਼ਿੰਗਟਨ ਨੇ ਇਹ ਕਹਿ ਕੇ ਪ੍ਰਗਟਾਈ ਆਪਣੀ ਖੁਸ਼ੀ

Sunday, May 05, 2019 - 03:03 PM (IST)

IPL 2019 : ਗੁਪਟਿਲ ਦਾ ਵਿਕਟ ਲੈਣ ਵਾਲੇ ਵਾਸ਼ਿੰਗਟਨ ਨੇ ਇਹ ਕਹਿ ਕੇ ਪ੍ਰਗਟਾਈ ਆਪਣੀ ਖੁਸ਼ੀ

ਨਵੀਂ ਦਿੱਲੀ— ਵੱਡੇ ਸਕੋਰ ਵੱਲ ਜਾ ਰਹੀ ਹੈਦਰਾਬਾਦ ਨੂੰ ਮਿਡਲ ਓਵਰਾਂ 'ਚ ਤਿੰਨ ਜ਼ੋਰਦਾਰ ਝਟਕੇ ਦੇਣ ਵਾਲੇ ਵਾਸ਼ਿੰਗਟਨ ਸੁੰਦਰ ਨੇ ਕਿਹਾ ਕਿ ਉਹ ਸਿਰਫ ਆਪਣੀ ਤਾਕਤ ਨਾਲ ਗੇਂਦਬਾਜ਼ੀ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਕੁਝ ਅਲਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸੁੰਦਰ ਨੇ ਕਿਹਾ- ਵਿਕਟ ਥੋੜ੍ਹਾ ਹੌਲੀ ਸੀ, ਅੰਤ ਤਕ ਬਿਹਤਰ ਹੋਇਆ। ਇਹ ਸਭ ਖਾਸ ਦਿਨ 'ਤੇ ਨਿਰਭਰ ਕਰਦਾ ਹੈ। ਸਾਡਾ ਸਾਥੀ ਚਾਹਲ ਜ਼ਿਆਦਾਤਰ ਪਲੇਆਫ 'ਚ ਗੇਂਦਬਾਜ਼ੀ ਕਰਦਾ ਹੈ। ਮੈਨੂੰ ਮਿਡਲ ਓਵਰ 'ਚ ਗੇਂਦਬਾਜ਼ੀ ਕਰਨ ਦਾ ਮੌਕਾ ਮਿਲਿਆ। ਖੁਸ਼ ਹਾਂ ਕਿ ਵਿਕਟ ਕੱਢ ਸਕਿਆ।

ਗੁਪਟਿਲ ਦਾ ਵਿਕਟ ਲੈ ਕੇ ਖੁਸ਼ ਹੋਏ ਸੁੰਦਰ ਨੇ ਕਿਹਾ ਕਿ ਉਹ ਚੰਗਾ ਖਿਡਾਰੀ ਹੈ। ਮੈਂ ਸ਼ੁਰੂ ਤੋਂ ਉਸ ਦੀ ਬੱਲੇਬਾਜ਼ੀ ਦਾ ਪ੍ਰਸ਼ੰਸਕ ਰਿਹਾ। ਇਸ ਲਈ ਉਸ ਦਾ ਵਿਕਟ ਲੈਣਾ ਅਸਲ 'ਚ ਚੰਗਾ ਰਿਹਾ। ਇਸ ਤੋਂ ਇਲਾਵਾ ਪ੍ਰਸ਼ੰਸਕਾਂ ਦੀ ਇਸ ਭੀੜ ਦੇ ਸਾਹਮਣੇ ਖੇਡਣਾ ਵੀ ਤੁਹਾਡੇ ਲਈ ਸ਼ਾਨਦਾਰ ਅਹਿਸਾਸ ਹੁੰਦਾ ਹੈ। ਅਸੀਂ ਇਕ ਸਮੇਂ ਸੋਚਿਆ ਸੀ ਕਿ ਹੈਦਰਾਬਾਦ ਨੂੰ 160-165 'ਤੇ ਰੋਕ ਲਵਾਂਗੇ। ਪਰ ਕੇਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ।

ਆਈ.ਪੀ.ਐਲ. : ਵਾਸ਼ਿੰਗਟਨ ਸੁੰਦਰ ਦੇ ਸਰਵਸ੍ਰੇਸ਼ਠ ਅੰਕੜੇ
3/16 ਆਰ.ਪੀ.ਐੱਸ. ਬਨਾਮ ਐੱਮ.ਆਈ., ਮੁੰਬਈ 2017
3/24 ਆਰ.ਸੀ.ਬੀ. ਬਨਾਮ ਹੈਦਰਾਬਾਦ, ਬੈਂਗਲੁਰੂ 2019 *
2/18 ਆਰ.ਪੀ.ਐੱਸ. ਬਨਾਮ ਕੇ.ਕੇ.ਆਰ., ਕੋਲਕਾਤਾ 2017
2/22 ਆਰ.ਸੀ.ਬੀ. ਬਨਾਮ ਪੰਜਾਬ, ਬੈਂਗਲੁਰੂ 2018


author

Tarsem Singh

Content Editor

Related News