ਡੇਵਿਡ ਵਾਰਨਰ ਇਸ ਸਾਲ ਬਿੱਗ ਬੈਸ਼ ਲੀਗ ’ਚ ਖੇਡਣਗੇ ਜਾਂ ਨਹੀਂ, ਦਿੱਤਾ ਇਹ ਜਵਾਬ
Friday, May 22, 2020 - 01:29 PM (IST)

ਸਪੋਰਟਸ ਡੈਸਕ— ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਕਿਹਾ ਹੈ ਕਿ ਬਿੱਗ ਬੈਸ਼ ਲੀਗ (ਬੀ. ਬੀ. ਐੱਲ) ’ਚ ਖੇਡਣ ਦਾ ਫੈਸਲਾ ਉਹ ਇਸ ਆਧਾਰ ’ਤੇ ਲੈਣਗੇ ਕਿ ਇਸ ਸੀਜ਼ਨ ’ਚ ਆਸਟ੍ਰੇਲੀਆ ਨੂੰ ਕਿੰਨੇ ਟੈਸਟ ਮੈਚ ਖੇਡਣੇ ਹਨ। ਵਾਰਨਰ ਨੇ ਕ੍ਰਿਕਟ ਡਾਟ ਕਾਮ ਡਾਟ ਏ. ਯੂ ਤੋਂ ਕਿਹਾ, ਮੇਰੇ ਸਾਰੇ ਫੈਸਲੇ ਇਸ ਗੱਲ ’ਤੇ ਨਿਰਭਰ ਕਰਨਗੇ ਕਿ ਮੈਂ ਇਸ ਸੀਜ਼ਨ ’ਚ ਕਿੰਨਾ ਖੇਡ ਰਿਹਾ ਹਾਂ ਜਾਂ ਯਾਤਰਾ ਕਰ ਰਿਹਾ ਹਾਂ।
ਉਨ੍ਹਾਂ ਨੇ ਕਿਹਾ, ਜਦੋਂ ਮੈਂ ਪਿੱਛਲੀ ਵਾਰ ਇਕ ਮੈਚ ਖੇਡਿਆ ਸੀ ਤਾਂ ਅਗਲੇ ਦੋ ਮੈਚ ਲਈ ਮੇਰਾ ਮੰਨ ਕਹਿ ਰਿਹਾ ਸੀ ਕਿ ਖੇਡਾਂ ਜਾਂ ਨਹੀਂ। ਮੈਨੂੰ ਪਤਾ ਹੈ ਕਿ ਮੈਂ ਕਿਵੇਂ ਖੇਡਦਾ ਹਾਂ ਪਰ ਮੈਂ ਆਪਣੇ ਆਪ ਨੂੰ ਉਸ ਹਾਲਤ ’ਚ ਨਹੀਂ ਪਹੰੁਚਾਉਣਾ ਚਾਹੰੁਦਾ ਹਾਂ, ਜਿੱਥੇ ਮੈਂ ਇਕ ਟੈਸਟ ਮੈਚ ਖੇਡ ਰਿਹਾ ਹਾਂ ਅਤੇ ਫਿਰ ਇਕ ਟੀ-20 ਅਤੇ ਇਸ ਦੇ ਕੁਝ ਦਿਨਾਂ ਬਾਅਦ ਫਿਰ ਤੋਂ ਟੈਸਟ ਮੈਚ। ਕ੍ਰਿਕਟ ਆਸਟਰੇਲੀਆ (ਸੀ. ਏ) ਬੀ. ਬੀ. ਐੱਲ ਨੂੰ ਜਨਵਰੀ ਵਿੰਡੋ ’ਚ ਆਯੋਜਿਤ ਕਰਾਉਣ ’ਤੇ ਵਿਚਾਰ ਕਰ ਹੈ ਤਾਂ ਕਿ ਆਸਟਰੇਲੀਆਈ ਖਿਡਾਰੀ ਇਸ ’ਚ ਹਿੱਸਾ ਲੈ ਸਕਣ।
ਵਾਰਨਰ ਨੇ ਕਿਹਾ, ਇੱਥੇ ਬੈਠ ਕੇ ਕਹਿਣਾ ਕਿ ਹਾਂ ਮੈਂ ਖੇਡਾਂਗਾ, ਬਹੁਤ ਸੌਖਾ ਹੈ ਪਰ ਮੈਨੂੰ ਦੇਖਣਾ ਹੋਵੇਗਾ ਕਿ ਸਾਲ ਦੇ ਆਖਰ ’ਚ ਕੀ ਹਾਲਤ ਰਹਿੰਦੀ ਹੈ। ਇਹ ਪ੍ਰੋਗਰਾਮ ’ਤੇ ਨਿਰਭਰ ਹੋਵੇਗਾ।