ਸ਼ੇਨ ਵਾਰਨ ਦੇ ਦਿਹਾਂਤ ਨਾਲ ਲੱਗਾ ਕਿ ਜਿਵੇਂ ਪਰਿਵਾਰ ਦਾ ਕੋਈ ਮੈਂਬਰ ਗੁਆ ਦਿੱਤਾ : ਕੁਲਦੀਪ ਯਾਦਵ

Saturday, Aug 24, 2024 - 11:08 AM (IST)

ਸ਼ੇਨ ਵਾਰਨ ਦੇ ਦਿਹਾਂਤ ਨਾਲ ਲੱਗਾ ਕਿ ਜਿਵੇਂ ਪਰਿਵਾਰ ਦਾ ਕੋਈ ਮੈਂਬਰ ਗੁਆ ਦਿੱਤਾ : ਕੁਲਦੀਪ ਯਾਦਵ

ਮੈਲਬੋਰਨ- ਭਾਰਤ ਦੇ ਆਰਮ ਸਪਿਨਰ ਕੁਲਦੀਪ ਯਾਦਵ ਨੇ ਖੁਲਾਸਾ ਕੀਤਾ ਹੈ ਕਿ ਦੋ ਸਾਲ ਪਹਿਲਾਂ ਆਸਟ੍ਰੇਲੀਅਨ ਧਾਕੜ ਸ਼ੇਨ ਵਾਰਨ ਦੇ ਦਿਹਾਂਤ ਨਾਲ ਉਸ ਨੂੰ ਲੱਗਾ ਕਿ ਜਿਵੇਂ ਉਸ ਨੇ ਆਪਣੇ ਪਰਿਵਾਰ ਦਾ ਕੋਈ ਮੈਂਬਰ ਗੁਆ ਦਿੱਤਾ ਕਿਉਂਕਿ ਉਸਦਾ ਹਮੇਸ਼ਾ ਮੰਨਣਾ ਸੀ ਕਿ ਉਨ੍ਹਾਂ ਵਿਚਾਲੇ ਇਕ ਮਜ਼ਬੂਤ ਰਿਸ਼ਤਾ ਸੀ। ਆਸਟ੍ਰੇਲੀਆ ਦੀ ਸੰਖੇਪ ਪਰਿਵਾਰਕ ਯਾਤਰਾ ’ਤੇ ਪਹੁੰਚੇ ਕੁਲਦੀਪ ਨੇ ਆਪਣੇ ਆਦਰਸ਼ ਕ੍ਰਿਕਟਰ ਦੇ ਘਰੇਲੂ ਮੈਦਾਨ ਵੱਕਾਰੀ ਮੈਲਬੋਰਨ ਕ੍ਰਿਕਟ ਗਰਾਊਂਡ (ਐੱਮ. ਸੀ. ਜੀ.) ਦਾ ਦੌਰਾ ਕੀਤਾ, ਜਿੱਥੇ ਉਸ ਨੇ ਸਟੇਡੀਅਮ ਦੇ ਬਾਹਰ ਵਾਰਨ ਦੀ ਮੂਰਤੀ ਦੇ ਨਾਲ ਫੋਟੋ ਖਿਚਵਾਈ।

 

ਕੁਲਦੀਪ ਨੇ ਕਿਹਾ,‘‘ਸ਼ੇਨ ਵਾਰਨ ਮੇਰੇ ਆਦਰਸ਼ ਸੀ ਤੇ ਮੇਰਾ ਉਸਦੇ ਨਾਲ ਬਹੁਤ ਗੂੜਾ ਰਿਸ਼ਤਾ ਸੀ। ਜਦੋਂ ਵੀ ਮੈਂ ਵਾਰਨ ਦੇ ਬਾਰੇ ਵਿਚ ਸੋਚਦਾ ਹਾਂ ਤਾਂ ਮੈਂ ਭਾਵੁਕ ਹੋ ਜਾਂਦਾ ਹੈ। ਅਜਿਹਾ ਲੱਗਦਾ ਹੈ ਕਿ ਜਿਵੇਂ ਮੈਂ ਆਪਣੇ ਪਰਿਵਾਰ ਤੋਂ ਕਿਸੇ ਨੂੰ ਗੁਆ ਦਿੱਤਾ ਹੈ।’’ ਉਸ ਨੇ ਹਾਲਾਂਕਿ ਆਸਟ੍ਰੇਲੀਆ ਦੇ ਧਾਕੜ ਲੈੱਗ ਸਪਿਨਰ ਨਾਲ ਆਪਣੇ ਸਬੰਧਾਂ ਦੇ ਬਾਰੇ ਵਿਚ ਵਿਸਥਾਰ ਨਾਲ ਨਹੀਂ ਦੱਸਿਆ। ਵਾਰਨ ਦਾ 2022 ਵਿਚ ਥਾਈਲੈਂਡ ਵਿਚ ਛੁੱਟੀਆਂ ਬਿਤਾਉਣ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ।

 


author

Aarti dhillon

Content Editor

Related News