ਕਮਰ ਦਰਦ ਕਾਰਨ 400 ਮੀਟਰ ਦੀ ਰੇਸ ਪੂਰੀ ਨਹੀਂ ਕਰ ਸਕੀ ਹਿਮਾ
Sunday, Apr 21, 2019 - 08:04 PM (IST)

ਦੋਹਾ,—ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ ਜਦੋਂ ਫਰਾਟਾ ਦੌੜਾਕ ਹਿਮਾ ਦਾਸ 400 ਮੀਟਰ ਦੀ ਹੀਟ ਵਿਚ ਕਮਰ ਦਰਦ ਕਾਰਨ ਬਾਹਰ ਹੋ ਗਈ।
19 ਸਾਲਾ ਵਿਸ਼ਵ ਜੂਨੀਅਰ ਚੈਂਪੀਅਨ ਤੇ ਰਾਸ਼ਟਰੀ ਰਿਕਾਰਡਧਾਰੀ ਹਿਮਾ ਪਹਿਲੀ ਹੀਟ ਪੂਰੀ ਨਹੀਂ ਕਰ ਸਕੀ। ਸ਼੍ਰੀਲੰਕਾ ਦੀ ਨਦੀਸ਼ਾ ਰਾਮਾਨਯਾਇਕ ਨੇ ਇਹ ਹੀਟ ਜਿੱਤੀ।