ਆਨੰਦ ਅਲਟੀਬਾਕਸ ਨਾਰਵੇ ਸ਼ਤਰੰਜ ''ਚ ਮਾਮੇਦਯਾਰੋਵ ਤੋਂ ਹਾਰੇ

Friday, Jun 07, 2019 - 04:24 PM (IST)

ਆਨੰਦ ਅਲਟੀਬਾਕਸ ਨਾਰਵੇ ਸ਼ਤਰੰਜ ''ਚ ਮਾਮੇਦਯਾਰੋਵ ਤੋਂ ਹਾਰੇ

ਸਪੋਰਟਸ ਡੈਸਕ— ਸਾਬਕਾ ਵਰਲਡ ਚੈਂਪੀਅਨ ਵਿਸ਼ਵਨਾਥਨ ਆਨੰਦ ਅਲਟੀਬਾਕਸ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਦੂਜੇ ਦੌਰ 'ਚ ਅਰਜਬੇਜਾਨ ਦੇ ਸ਼ਖਰੀਆਰ ਮਾਮੇਦਯਾਰੋਵ ਤੋਂ ਹਾਰਨ ਕਾਰਨ ਸਕੋਰ ਬੋਰਡ 'ਚ ਸਭ ਤੋਂ ਹੇਠਲੇ ਸਥਾਨ 'ਤੇ ਖਿਸਕ ਗਏ ਹਨ। ਆਨੰਦ ਨੂੰ ਪਹਿਲੇ ਦੌਰ 'ਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮਾਮੇਦਰਾਯਰੋਵ ਖਿਲਾਫ ਉਹ ਇਕ ਸਮੇਂ ਚੰਗੀ ਸਥਿਤੀ 'ਚ ਸੀ ਪਰ ਉਹ ਇਸ ਦਾ ਫਾਇਦਾ ਨਹੀਂ ਉਠਾ ਸਕੇ ਅਤੇ ਅੰਤ 'ਚ ਇਕ ਗਲਤੀ ਕਾਰਨ ਉਨ੍ਹਾਂ ਨੂੰ ਬਾਜ਼ੀ ਗੁਆਉਣੀ ਪਈ। ਅਮਰੀਕਾ ਦੇ ਫੈਬੀਆਨੋ ਕਾਰੂਆਨਾ ਦਿਨ ਦੇ ਇਕ ਹੋਰ ਜੇਤੂ ਰਹੇ। ਉਨ੍ਹਾਂ ਨੇ ਫਰਾਂਸ ਦੇ ਮੈਕਸਿਮ ਵਾਚੀਅਰ ਨੂੰ ਹਰਾਇਆ। ਦਿਨ ਦੀਆਂ ਹੋਰ ਤਿੰਨ ਬਾਜੀਆਂ ਡਰਾਅ ਰਹੀਆਂ।


author

Tarsem Singh

Content Editor

Related News