IPL 2026: ਜਿੱਤ ਮਗਰੋਂ ਵਿਰਾਟ ਕੋਹਲੀ ਨੇ ਸਟੇਡੀਅਮ 'ਚ ਹੀ ਪਤਨੀ ਅਨੁਸ਼ਕਾ 'ਤੇ ਲੁਟਾਇਆ ਪਿਆਰ
Sunday, Mar 29, 2026 - 12:59 PM (IST)
ਬੈਂਗਲੁਰੂ (ਏਜੰਸੀ) : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਪਹਿਲੇ ਹੀ ਮੁਕਾਬਲੇ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਸਨਰਾਈਜ਼ਰਜ਼ ਹੈਦਰਾਬਾਦ (SRH) ਨੂੰ 6 ਵਿਕਟਾਂ ਨਾਲ ਕਰਾਰੀ ਮਾਤ ਦੇ ਕੇ ਸੀਜ਼ਨ ਦਾ ਸ਼ਾਨਦਾਰ ਆਗਾਜ਼ ਕੀਤਾ ਹੈ। ਪਰ ਇਸ ਜਿੱਤ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਜਿਸ ਚੀਜ਼ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ, ਉਹ ਹੈ ਵਿਰਾਟ ਕੋਹਲੀ ਦਾ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਲਈ ਰੋਮਾਂਟਿਕ ਅੰਦਾਜ਼।
Virat and Anushka flying kiss saga returns and anushka's reaction was like
— mish (@yehdilmeraa) March 28, 2026
"kya dramebazz hai ye" 😭❤️ pic.twitter.com/4J8JoOTkum
ਸਟੇਡੀਅਮ 'ਚ ਗੂੰਜਿਆ 'ਵਿਰੁਸ਼ਕਾ' ਦਾ ਪਿਆਰ
ਮੈਚ ਜਿੱਤਣ ਤੋਂ ਤੁਰੰਤ ਬਾਅਦ ਜਦੋਂ ਪੂਰਾ ਐਮ. ਚਿੰਨਾਸਵਾਮੀ ਸਟੇਡੀਅਮ ਜਸ਼ਨ ਵਿੱਚ ਡੁੱਬਿਆ ਹੋਇਆ ਸੀ, ਉਦੋਂ 'ਕਿੰਗ ਕੋਹਲੀ' ਨੇ ਸਟੈਂਡਸ ਵਿੱਚ ਬੈਠੀ ਪਤਨੀ ਅਨੁਸ਼ਕਾ ਸ਼ਰਮਾ ਵੱਲ ਵੇਖ ਕੇ ਇੱਕ ਫਲਾਇੰਗ ਕਿਸ (Flying Kiss) ਦਿੱਤੀ। ਇਸ ਪਿਆਰੇ ਪਲ ਦੀਆਂ ਵੀਡੀਓਜ਼ ਮਿੰਟਾਂ ਵਿੱਚ ਹੀ ਵਾਇਰਲ ਹੋ ਗਈਆਂ। ਪ੍ਰਸ਼ੰਸਕ ਇਸ ਨੂੰ ਸਾਲ ਦਾ ਸਭ ਤੋਂ ਵਧੀਆ 'ਗ੍ਰੀਨ ਫਲੈਗ' ਮੋਮੈਂਟ ਦੱਸ ਰਹੇ ਹਨ। ਸੋਸ਼ਲ ਮੀਡੀਆ 'ਤੇ ਇੱਕ ਯੂਜ਼ਰ ਨੇ ਮਜ਼ਾਕ ਵਿੱਚ ਲਿਖਿਆ, "ਕੋਈ ਇਨ੍ਹਾਂ ਨੂੰ ਦੱਸੋ ਕਿ ਇਨ੍ਹਾਂ ਦਾ ਵਿਆਹ ਹੋ ਚੁੱਕਾ ਹੈ," ਜਦਕਿ ਦੂਜੇ ਨੇ ਇਸ ਨੂੰ 'ਮੋਮੈਂਟ ਆਫ ਦਿ ਡੇਅ' ਕਰਾਰ ਦਿੱਤਾ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ
ਕੋਹਲੀ ਦੇ ਬੱਲੇ ਨੇ ਉਗਲੀ ਅੱਗ, ਬਣਾਏ ਕਈ ਰਿਕਾਰਡ
ਸਿਰਫ ਪਿਆਰ ਹੀ ਨਹੀਂ, ਮੈਦਾਨ 'ਤੇ ਕੋਹਲੀ ਦਾ ਬੱਲਾ ਵੀ ਖੂਬ ਗਰਜਿਆ। 202 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਕੋਹਲੀ ਨੇ 69 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਅਤੇ 5 ਸ਼ਾਨਦਾਰ ਛੱਕੇ ਵੀ ਜੜੇ। ਉਹ ਟੀ-20 ਕ੍ਰਿਕਟ ਵਿੱਚ 6000 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣ ਗਏ। ਇਸ ਤੋਂ ਇਲਾਵਾ ਕੋਹਲੀ ਨੇ IPL ਇਤਿਹਾਸ ਵਿੱਚ ਟੀਚੇ ਦਾ ਪਿੱਛਾ ਕਰਦੇ ਹੋਏ 4000 ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣਨ ਦਾ ਮਾਣ ਹਾਸਲ ਕੀਤਾ।
ਇਹ ਵੀ ਪੜ੍ਹੋ: ਸੁੰਦਰਤਾ ਮੁਕਾਬਲੇ ਦੌਰਾਨ ਡਿੱਗ ਗਏ ਮਾਡਲ ਦੇ ਨਕਲੀ ਦੰਦ ! 'Oops Moment' ਦੀ ਵੀਡੀਓ ਨੇ ਮਚਾਈ ਹਲਚਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
