4000 ਦੌੜਾਂ ਤੇ 300 ਵਿਕਟਾਂ ਦੇ ਡਬਲ ਦੇ ਬੇਹੱਦ ਨੇੜੇ ਪਹੁੰਚਿਆ ਜਡੇਜਾ
Monday, Oct 06, 2025 - 10:56 AM (IST)

ਨਵੀਂ ਦਿੱਲੀ–ਅਹਿਮਦਾਬਾਦ ਵਿਚ ਵੈਸਟਇੰਡੀਜ਼ ਵਿਰੁੱਧ ਆਪਣੇ ਆਲਰਾਊਂਡ ਪ੍ਰਦਰਸ਼ਨ ਦੀ ਬਦੌਲਤ ‘ਪਲੇਅਰ ਆਫ ਦਿ ਮੈਚ’ ਬਣਿਆ ਦੁਨੀਆ ਦਾ ਨੰਬਰ ਇਕ ਆਲਰਾਊਂਡਰ ਭਾਰਤ ਦਾ ਰਵਿੰਦਰ ਜਡੇਜਾ 4000 ਦੌੜਾਂ ਤੇ 300 ਵਿਕਟਾਂ ਦੇ ਡਬਲ ਦੇ ਬੇਹੱਦ ਨੇੜੇ ਪਹੁੰਚ ਗਿਆ ਹੈ।
ਜਡੇਜਾ ਨੂੰ ਇਹ ਉਪਲੱਬਧੀ ਹਾਸਲ ਕਰਨ ਲਈ ਸਿਰਫ 10 ਦੌੜਾਂ ਹੋਰ ਚਾਹੀਦੀਆਂ ਹਨ ਤਾਂ ਕਿ ਉਹ ਇਸ ਕਲੱਬ ਦਾ ਚੌਥਾ ਮੈਂਬਰ ਬਣ ਸਕੇ। ਜਡੇਜਾ ਦਿੱਲੀ ਵਿਚ ਹੋਣ ਵਾਲੇ ਦੂਜੇ ਟੈਸਟ ਵਿਚ ਇਹ ਪ੍ਰਾਪਤੀ ਹਾਸਲ ਕਰ ਸਕਦਾ ਹੈ। 5000 ਦੌੜਾਂ ਤੇ 400 ਵਿਕਟਾਂ ਵਾਲੇ ਕਲੱਬ ਵਿਚ ਮੌਜੂਦਾ ਸਮੇਂ ਵਿਚ ਸਿਰਫ ਕਪਿਲ ਦੇਵ ਹੈ। ਹੁਣ ਉੱਥੇ ਤੱਕ ਜਡੇਜਾ ਵੀ ਪਹੁੰਚ ਸਕਦਾ ਹੈ।