ਹਰਭਜਨ ਨੂੰ ਕਸਰਤ ਕਰਦੇ ਦੇਖ ਵਿਰਾਟ ਕੋਹਲੀ ਨੇ ਕੀਤਾ ਟਰੋਲ (ਵੀਡੀਓ)

05/27/2020 1:11:34 AM

ਨਵੀਂ ਦਿੱਲੀ— ਭਾਰਤੀ ਟੀਮ ਦੇ ਆਫ ਸਪਿਨਰ ਹਰਭਜਨ ਸਿੰਘ ਨੇ ਮੰਗਲਵਾਰ ਨੂੰ ਆਪਣਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਜਿਸ 'ਚ ਉਹ ਵਰਕਆਊਟ ਕਰਦੇ ਦਿਖਾਈ ਦੇ ਰਹੇ ਸਨ। ਹਰਭਜਨ ਸਿੰਘ ਆਪਣੇ ਘਰ ਦੀ ਬਾਲਕਨੀ 'ਚ ਪੈਰਾਂ ਦੀ ਕਸਰਤ ਕਰ ਰਹੇ ਸਨ ਪਰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਉਸਦਾ ਮਜ਼ਾਕ ਉੱਡਾ ਦਿੱਤਾ। ਵਿਰਾਟ ਕੋਹਲੀ ਨੇ ਹਰਭਜਨ ਦੇ ਵੀਡੀਓ ਨੂੰ ਲਾਈਕ ਤੇ ਬਹੁਤ ਮਜ਼ਾਕੀਆਂ ਕੁਮੈਂਟ ਕੀਤਾ।

 
 
 
 
 
 
 
 
 
 
 
 
 
 

Exercise Must 👍

A post shared by Harbhajan Turbanator Singh (@harbhajan3) on May 25, 2020 at 10:16pm PDT


ਦਰਅਸਲ ਹਰਭਜਨ ਸਿੰਘ (ਭੱਜੀ) ਜਦੋਂ ਵਰਕਆਊਟ ਕਰ ਰਹੇ ਸਨ ਤਾਂ ਪੈਰ ਕੰਬ ਰਹੇ ਸਨ। ਉਸਦਾ ਸੰਤੁਲਨ ਥੋੜਾ ਗੜਬੜਾਇਆ ਹੋਇਆ ਸੀ। ਹਰਭਜਨ ਸਿੰਘ ਕਸਰਤ ਕਰ ਰਹੇ ਸਨ, ਜਿਸ 'ਤੇ ਸੰਤੁਲਨ ਬਣਾਉਣਾ ਥੋੜਾ ਮੁਸ਼ਕਿਲ ਹੁੰਦਾ ਹੈ। ਫਿਰ ਵਿਰਾਟ ਕੋਹਲੀ ਨੇ ਇਹੀ ਚੀਜ਼ ਨੋਟਿਸ ਕਰ ਲਈ ਤੇ ਉਸਦਾ ਮਜ਼ਾਕ ਬਣਾ ਦਿੱਤਾ। ਵਿਰਾਟ ਕੋਹਲੀ ਨੇ ਲਿਖਿਆ—'ਵੇਲਡਨ ਪਾਜ਼ੀ। ਬਿਲਡਿੰਗ ਕੰਬ ਰਹੀ ਹੈ ਪਰ ਥੋੜੀ-ਥੋੜੀ।' ਹਰਭਜਨ ਸਿੰਘ ਨੇ ਵਿਰਾਟ ਕੋਹਲੀ ਦੇ ਕੁਮੈਂਟ ਦਾ ਜਵਾਬ ਵੀ ਦਿੱਤਾ। ਉਨ੍ਹਾਂ ਨੇ ਹੱਸਣ ਵਾਲੇ ਇਮੋਜ਼ੀ ਬਣਾ ਕੇ ਲਿਖਿਆ—'ਹੌਲੀ-ਹੌਲੀ ਇਹ ਠੀਕ ਹੋ ਜਾਵੇਗੀ। ਇਹ ਸਭ ਕੁਝ ਖਤਮ ਹੋਣ ਦਾ ਇੰਤਜ਼ਾਰ ਕਰੋ। ਫਿਰ ਦੋਵੇਂ ਇਕੱਠੇ ਵਰਕਆਊਟ ਕਰਾਂਗੇ। ਦੱਸ ਦੇਈਏ ਕਿ ਹਰਭਜਨ ਸਿੰਘ ਤੇ ਵਿਰਾਟ ਕੋਹਲੀ ਦੋਵੇਂ ਆਈ. ਪੀ. ਐੱਲ. 'ਚ ਖੇਡਦੇ ਨਜ਼ਰ ਆ ਸਕਦੇ ਹਨ।

PunjabKesari


Gurdeep Singh

Content Editor

Related News