ICC T20 ਰੈਂਕਿੰਗ 'ਚ ਰਾਹੁਲ-ਕੋਹਲੀ ਦੀ ਹੋਈ ਬੱਲੇ-ਬੱਲੇ

12/12/2019 4:51:16 PM

ਸਪੋਰਟਸ ਡੈਸਕ— ਕੇ. ਐੱਲ. ਰਾਹੁਲ, ਰੋਹਿਤ ਸ਼ਰਮਾ ਅਤੇ ਕਪਤਾਨ ਵਿਰਾਟ ਕੋਹਲੀ ਦੇ ਹਮਲਾਵਰ ਅਰਧ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਵੈਸਟਇੰਡੀਜ਼ ਨੂੰ ਤੀਜੇ ਅਤੇ ਫੈਸਲਾਕੁੰਨ ਟੀ-20 ਮੈਚ 'ਚ 67 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ 'ਤੇ ਤਿੰਨ ਵਿਕਟਾਂ 'ਤੇ 240 ਦੌੜਾਂ ਬਣਾਈਆਂ। ਜਵਾਬ 'ਚ ਵੈਸਟਇੰਡੀਜ਼ ਟੀਮ ਅੱਠ ਵਿਕਟਾਂ 'ਤੇ 173 ਦੌੜਾਂ ਹੀ ਬਣਾ ਸਕੀ। ਇਸ ਜਿੱਤ ਦੇ ਨਾਲ ਕਪਤਾਨ ਵਿਰਾਟ ਕੋਹਲੀ ਨੂੰ ਟੀ-20 ਰੈਂਕਿੰਗ 'ਚ ਵੱਡਾ ਫਾਇਦਾ ਹੋਇਆ ਹੈ।
PunjabKesari
ਕੋਹਲੀ ਪੰਜ ਅੰਕਾਂ ਦੀ ਛਾਲ ਨਾਲ ਹੁਣ ਟਾਪ 10 'ਚ ਪਹੁੰਚ ਗਏ ਹਨ। 685 ਅੰਕਾਂ ਦੇ ਨਾਲ ਕੋਹਲੀ ਮੌਜੂਦਾ ਸਮੇਂ 'ਚ ਰੋਹਿਤ ਸ਼ਰਮਾ ਤੋਂ ਠੀਕ ਹੇਠਾਂ ਨੰਬਰ 10 'ਤੇ ਆ ਗਏ ਹਨ, ਜਦਕਿ ਵਿੰਡੀਜ਼ ਖਿਲਾਫ ਟੀਮ ਨੂੰ ਤਾਬੜਤੋੜ ਸ਼ੁਰੂਆਤ ਦਿਵਾਉਣ ਵਾਲੇ ਉਪ ਕਪਤਾਨ ਰੋਹਿਤ ਸ਼ਰਮਾ 686 ਅੰਕਾਂ ਦੇ ਨਾਲ 9ਵੇਂ ਸਥਾਨ 'ਤੇ ਮੌਜੂਦ ਹਨ।
PunjabKesari
ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਤੋਂ ਇਲਾਵਾ ਚੋਟੀ ਦੇ 10 'ਚ ਕੇ. ਐੱਲ. ਰਾਹੁਲ ਦਾ ਨਾਂ ਵੀ ਮੌਜੂਦ ਹੈ। ਕੇ. ਐੱਲ. ਰਾਹੁਲ ਨੂੰ 3 ਅੰਕਾਂ ਦਾ ਫਾਇਦਾ ਮਿਲਿਆ ਹੈ। ਉਹ 734 ਪੁਆਇੰਟਸ ਦੇ ਨਾਲ ਨੰਬਰ 6 'ਤੇ ਮੌਜੂਦ ਹਨ। ਜਦਕਿ ਇਸ ਲਿਸਟ 'ਚ ਚੋਟੀ 'ਤੇ ਪਾਕਿਸਤਾਨ ਦੇ ਮਿਡਲ ਆਰਡਰ ਦੇ ਬੱਲੇਬਾਜ਼ ਬਾਬਰ ਆਜ਼ਮ ਦਾ ਨਾਂ ਹੈ। ਟੀ-20 ਰੈਂਕਿੰਗ ਦੀ ਤਾਜ਼ਾ ਸੂਚੀ 'ਚ ਉਹ 879 ਅੰਕਾਂ ਦੇ ਨਾਲ ਚੋਟੀ 'ਤੇ ਬਣੇ ਹੋਏ ਹਨ। ਦੂਜੇ ਨੰਬਰ 'ਤੇ ਆਸਟਰੇਲੀਆਈ ਵਨ-ਡੇ ਅਤੇ ਟੀ-20 ਕਪਤਾਨ ਐਰੋਨ ਫਿੰਚ ਦਾ ਨਾਂ ਹੈ। ਫਿੰਚ 810 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹਨ।


Tarsem Singh

Content Editor

Related News