ਵਿਰਾਟ ਕੋਹਲੀ ਚੰਗਾ ਕਪਤਾਨ ਹੈ : ਵਿਟੋਰੀ

Monday, May 06, 2019 - 10:13 PM (IST)

ਵਿਰਾਟ ਕੋਹਲੀ ਚੰਗਾ ਕਪਤਾਨ ਹੈ : ਵਿਟੋਰੀ

ਨਵੀਂ ਦਿੱਲੀ— ਨਿਊਜ਼ੀਲੈਂਡ ਦਾ ਸਾਬਕਾ ਕਪਤਾਨ ਤੇ ਆਈ. ਪੀ. ਐੱਲ. ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਰਹਿ ਚੁੱਕੇ ਡੇਨੀਅਲ ਵਿਟੋਰੀ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਾਰਿਆਂ ਦੇ ਵਿਚਾਰਾਂ ਨੂੰ ਸੁਣਦਾ ਹੈ ਤਾਂ ਉਸ 'ਤੇ ਅਮਲ ਕਰਦਾ ਹੈ, ਜਿਹੜਾ ਉਸ ਨੂੰ ਚੰਗਾ ਕਪਤਾਨ ਬਣਾਉਂਦਾ ਹੈ। ਵਿਟੋਰੀ ਨੇ ਕਿਹਾ, ''ਕੋਹਲੀ ਹਮੇਸ਼ਾ ਨਵੇਂ-ਨਵੇਂ ਵਿਚਾਰ ਸੁਣਦਾ ਹੈ ਤੇ ਦੂਜਿਆਂ ਦੇ ਵਿਚਾਰਾਂ ਨੂੰ ਗੰਭੀਰਤਾ ਨਾਲ ਲੈਂਦਾ ਹੈ, ਇਸ ਲਈ ਉਹ ਇਕ ਚੰਗਾ ਕਪਤਾਨ ਹੈ। ਜਦੋਂ ਵੀ ਮੈਂ ਜਾਂ ਕੋਈ ਦੂਜਾ ਕੋਚ ਉਸ ਨਾਲ ਗੱਲ ਕਰਦੇ ਹਨ ਤਾਂ ਚੰਗਾ ਲੱਗਦਾ ਹੈ।'' ਉਹ ਸੁਣਦੇ ਹਨ ਕਿ ਇਹ ਵਿਚਾਰ ਕਿੱਥੇ ਚੱਲ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਮੇਰੀ ਉਸ ਨਾਲ ਬਹੁਤ ਬਾਰ ਗੱਲਬਾਤ ਨਹੀਂ ਹੋਈ ਹੈ। ਸਾਡੇ ਵਿੱਚ ਵਾਰਤਾਲਾਪ ਖੇਡ ਦੇ ਵਿਚ ਹੀ ਹੋਇਆ ਹੈ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਤੁਸੀਂ ਵਿਰਾਟ ਨੂੰ ਕੁਝ ਦੱਸਦੇ ਹੋ ਤਾਂ ਉਹ ਉਸ ਨੂੰ ਸੁਣਨ ਲਈ ਤਿਆਰ ਰਹਿੰਦੇ ਹਨ, ਉਹ ਉਸ ਨੂੰ ਸੁਣਦੇ ਹਨ ਤੇ ਇਹੀ ਗੱਲ ਉਸਨੂੰ ਮਹਾਨ ਕਪਤਾਨ ਬਣਾਉਂਦੀ ਹੈ।


author

Gurdeep Singh

Content Editor

Related News