ਕੀ 'ਦੇਸ਼ ਛੱਡਣ' ਦੀ ਨਸੀਹਤ ਦੇ ਕੇ ਕੋਹਲੀ ਨੇ ਬੋਰਡ ਦਾ ਕਰਾਰ ਤੋੜਿਆ
Friday, Nov 09, 2018 - 12:34 PM (IST)

ਨਵੀਂ ਦਿੱਲੀ— ਆਸਟਰੇਲੀਆ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਪਸੰਦ ਕਰਨ ਵਾਲੇ ਭਾਰਤੀ ਪ੍ਰਸ਼ੰਸਕਾਂ ਨੂੰ ਦੇਸ਼ ਛੱਡ ਕੇ ਜਾਣ ਦੀ ਨਸੀਹਤ ਦੇਣ ਦੇ ਮਾਮਲੇ 'ਚ ਘਿਰੇ ਕਪਤਾਨ ਵਿਰਾਟ ਕੋਹਲੀ ਤੋਂ ਹੁਣ ਬੀ.ਸੀ.ਸੀ.ਆਈ. ਵੀ ਨਾਰਾਜ਼ ਹੋ ਗਈ ਹੈ। ਬੋਰਡ ਦੇ ਖਜ਼ਾਨਚੀ ਅਨਿਰੁਦਰ ਚੌਧਰੀ ਨੇ ਪੱਤਰਕਾਰਾਂ ਨਾਲ ਕਰਦੇ ਹੋਏ ਕਿਹਾ ਕਿ ਕੋਹਲੀ ਨੂੰ ਇਸ ਤਰ੍ਹਾਂ ਦਾ ਬਿਆਨ ਦੇਣ ਤੋਂ ਬਚਣਾ ਚਾਹੀਦਾ ਸੀ।
ਅਨਿਰਦੁਰ ਦਾ ਕਹਿਣਾ ਹੈ, ''ਬੀ.ਸੀ.ਸੀ.ਆਈ. ਆਪਣੇ ਪ੍ਰਸ਼ੰਸਕਾਂ ਦੀ ਪਸੰਦ ਅਤੇ ਨਾਪਸੰਦ ਦੀ ਬਹੁਤ ਇੱਜ਼ਤ ਕਰਦਾ ਹੈ। ਮੈਨੂੰ ਸੁਨੀਲ ਗਾਵਸਕਰ ਨੂੰ ਖੇਡਦਾ ਦੇਖਣਾ ਬਹੁਤ ਪਸੰਦ ਸੀ ਪਰ ਨਾਲ ਹੀ ਮੈਨੂੰ ਗਾਰਡਨ ਗ੍ਰੀਨੀਜ਼ ਅਤੇ ਵਿਵ ਰਿਚਰਡਸ ਵੀ ਪਸੰਦ ਸਨ। ਮੇਰੇ ਲਈ ਸ਼ੇਨ ਵਾਰਨ ਦੀ ਫਿਰਕੀ ਗੇਂਦਬਾਜ਼ੀ ਨੂੰ ਦੇਖਣਾ ਬੇਹੱਦ ਰੋਮਾਂਚਕ ਹੁੰਦਾ ਸੀ। ਮੈਨੂੰ ਲਗਦਾ ਹੈ ਕਿ ਕ੍ਰਿਕਟ ਖਿਡਾਰੀਆਂ ਦੇ ਪ੍ਰਤੀ ਦੀਵਾਨਗੀ ਦੇਸ਼ਾਂ ਦੀ ਭੁਗੌਲਿਕ ਅਤੇ ਰਾਜਨੀਤਿਕ ਹੱਦਾਂ ਤੋਂ ਪਰੇ ਹੁੰਦੀ ਹੈ।
ਦੂਜੇ ਪਾਸੇ ਇਕ ਹੋਰ ਅਧਿਕਾਰੀ ਦਾ ਕਹਿਣਾ ਹੈ, ''ਵਿਰਾਟ ਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਇਸ ਬਿਆਨ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਤੋਂ ਦੂਰ ਜਾ ਸਕਦੇ ਹਨ। ਫਿਰ ਪਿਊਮਾ ਜਿਹਾ ਬ੍ਰਾਂਡ ਉਨ੍ਹਾਂ ਨੂੰ 100 ਕਰੋੜ ਰੁਪਏ 'ਚ ਸਾਈਨ ਨਹੀਂ ਕਰੇਗਾ। ਜੇਕਰ ਵਿਰਾਟ ਬੋਰਡ ਨਾਲ ਉਨ੍ਹਾਂ ਦੇ ਕਰਾਰ ਨੂੰ ਪੜ੍ਹਨਗੇ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਸ਼ਾਇਦ ਉਨ੍ਹਾਂ ਨੇ ਇਸ ਬਿਆਨ ਨੂੰ ਦੇ ਕੇ ਕਰਾਰ ਦੀ ਉਲੰਘਣਾ ਕੀਤੀ ਹੈ। ਬੀ.ਸੀ.ਸੀ.ਆਈ. ਨੂੰ ਘੱਟੋ-ਘੱਟ ਇਸ ਗੱਲ ਦੀ ਤਸੱਲੀ ਹੈ ਕਿ ਵਿਰਾਟ ਨੇ ਇਹ ਬਿਆਨ ਬੀ.ਸੀ.ਸੀ.ਆਈ. ਦੇ ਮੰਚ ਤੋਂ ਨਹੀਂ ਦਿੱਤਾ ਹੈ ਨਹੀਂ ਤਾਂ ਬੋਰਡ ਨੂੰ ਹੋਰ ਵੀ ਜ਼ਿਆਦਾ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਸਕਦਾ ਸੀ।