ਵਿਰਾਟ ਕੋਹਲੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਇਹ ਮਹਿਲਾ, ਟੁੱਟਿਆ ਦਿਲ

11/07/2018 1:15:23 PM

ਨਵੀਂ ਦਿੱਲੀ—ਅਨੁਸ਼ਕਾ ਸ਼ਰਮਾ ਦੇ ਨਾਲ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਵਿਆਹ ਤੋਂ ਪਹਿਲਾਂ ਕੋਹਲੀ ਨੂੰ ਇੰਗਲੈਂਡ ਦੀ ਮਹਿਲਾ ਕ੍ਰਿਕਟਰ ਡੈਨੀਐੱਲ ਵਾਇਟ ਨੇ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਡੈਨੀ ਵਾਇਟ ਵਿਰਾਟ ਕੋਹਲੀ ਨਾਲ ਵਿਆਹ ਕਰਨਾ ਚਾਹੁੰਦੀ ਸੀ। ਇਹ ਘਟਨਾ ਸਾਲ 2014 ਦੀ ਹੈ, ਜਦੋਂ ਕੋਹਲੀ ਟੀਮ ਇੰਡੀਆ ਦੇ ਕਪਤਾਨ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਦਾ ਵਿਆਹ ਹੋਇਆ ਸੀ ਅਤੇ ਉਹ ਲਗਾਤਾਰ ਆਪਣੇ ਬੱਲੇ  ਨਾਲ ਰਿਕਾਰਡ 'ਤੇ ਰਿਕਾਰਡ ਬਣਾ ਰਹੇ ਸਨ। 2014 ਦੇ ਟੀ-20 ਵਰਲਡ ਕੱਪ 'ਚ ਵਿਰਾਟ 4 ਅਪ੍ਰੈਲ ਨੂੰ ਸੈਮੀਫਾਈਨਲ 'ਚ ਸਾਊਥ ਅਫਰੀਕਾ ਖਿਲਾਫ ਭਾਰਤ ਜਿੱਤ 'ਚ ਅਜੇਤੂ 72 ਦੌੜਾਂ ਬਣਾ ਕੇ 'ਮੈਨ ਆਫ ਦਾ ਮੈਚ' ਰਹੇ ਸਨ। ਉਸੇ ਰਾਤ ਡੈਨੀ ਨੇ ਟਵੀਟ ਕਰਕੇ ਵਿਰਾਟ ਨੂੰ ਪ੍ਰਪੋਜ਼ ਕੀਤਾ ਸੀ ਕਿ ਤੁਸੀਂ ਮੇਰੇ ਨਾਲ ਵਿਆਹ ਕਰ ਲਓ। ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਹ ਟਰੋਲ ਹੋ ਗਈ ਸੀ।
PunjabKesari
ਉਦੋਂ ਕੁਝ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਕੋਹਲੀ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨਾਲ ਡੇਟਿੰਗ ਲਈ ਚਰਚਾ 'ਚ ਹਨ ਅਤੇ ਉਹ ਉਨ੍ਹਾਂ ਲਈ ਬੁੱਕ ਹੋ ਚੁੱਕੇ ਹਨ। ਪਰ ਡੈਨੀਐੱਲ ਹਾਰ ਮੰਨਣ ਲਈ ਤਿਆਰ ਨਹੀਂ ਸੀ, ਉਨ੍ਹਾਂ ਨੇ ਕਿਹਾ ਨਹੀਂ-ਨਹੀਂ ਅਜਿਹਾ ਨਹੀਂ ਹੋ ਸਕਦਾ। ਇਸ ਤੋਂ ਬਾਅਦ ਕੋਹਲੀ ਇਸ ਇੰਗਲਿਸ਼ ਕ੍ਰਿਕਟਰ ਨੂੰ ਮਿਲੇ ਤੇ ਕਿਹਾ,' ਤੁਸੀ ਟਵੀਟ 'ਤੇ ਅਜਿਹੀ ਗੱਲ ਪੋਸਟ ਨਹੀਂ ਕਰ ਸਕਦੇ' ਭਾਰਤ 'ਚ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ। PunjabKesari

ਇਸ ਤੋਂ ਬਾਅਦ ਇਸ ਇੰਗਲਿਸ਼ ਕ੍ਰਿਕਟਰ ਨੂੰ ਕੋਹੀਲ ਨੇ 2014 ਦੇ ਇੰਗਲੈਂਡ ਦੌਰੇ ਦੌਰਾਨ ਆਪਣਾ ਬੱਲਾ ਗਿਫਟ ਕੀਤਾ ਸੀ, ਇਸੇ ਬੱਲੇ ਨਾਲ ਪਿਛਲੇ ਸਾਲ ਨਵੰਬਰ 'ਚ ਡੈਨੀਐੱਲ ਨੇ ਆਸਟ੍ਰੇਲੀਆ ਖਿਲਾਫ ਟੀ-20 ਮੁਕਾਬਲੇ 'ਚ ਸੈਂਕੜਾ ਲਗਾਇਆ ਸੀ। ਆਖਿਰਕਾਰ ਵਿਰਾਟ ਕੋਹਲੀ ਪਿੱਛਲੇ ਸਾਲ ਦਸੰਬਰ 'ਚ ਅਨੁਸ਼ਕਾ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ। ਡੈਨੀ ਨੇ ਫਿਰ ਟਵੀਟ ਕਰਕੇ ਵਿਰਾਟ ਅਤੇ ਅਨੁਸ਼ਕਾ ਨੂੰ ਵਿਆਹ ਦੀ ਵਧਾਈ ਦਿੱਤੀ ਸੀ।


Related News