IPL 2019 : ਵਿਰਾਟ ਅਤੇ ਡਿਵਿਲੀਅਰਸ ਨੇ ਬਣਾਇਆ ਵੱਡਾ ਰਿਕਾਰਡ, ਇਸ ਮਾਮਲੇ ''ਚ ਬਣੇ ਨੰਬਰ ਵਨ

Sunday, Apr 14, 2019 - 10:59 AM (IST)

ਸਪੋਰਟਸ ਡੈਸਕ— ਸ਼ਨੀਵਾਰ ਨੂੰ ਮੋਹਾਲੀ 'ਚ ਆਈ.ਪੀ.ਐੱਲ. 2019 ਦਾ 28ਵਾਂ ਮੁਕਾਬਲਾ ਖੇਡਿਆ ਗਿਆ। ਪੰਜਾਬ ਅਤੇ ਬੈਂਗਲੁਰੂ ਵਿਚਾਲੇ ਖੇਡੇ ਗਏ ਮੁਕਾਬਲੇ 'ਚ ਬੈਂਗਲੁਰੂ ਨੇ ਜਿੱਤ ਦਰਜ ਕੀਤੀ। ਇਹ ਬੈਂਗਲੁਰੂ ਦੀ ਇਸ ਸੀਜ਼ਨ ਦੀ ਪਹਿਲੀ ਜਿੱਤ ਸੀ। ਮੈਚ 'ਚ ਕਪਤਾਨ ਵਿਰਾਟ ਕੋਹਲੀ ਨੇ 53 ਗੇਂਦਾਂ 'ਚ 67 ਦੌੜਾਂ ਅਤੇ ਡਿਵਿਲੀਅਰਸ ਨੇ 38 ਗੇਂਦਾਂ 'ਚ ਅਜੇਤੂ 59 ਦੌੜਾਂ ਬਣਾਈਆਂ। ਵਿਰਾਟ ਅਤੇ ਡਿਵਿਲੀਅਰਸ ਦੀ ਜੋੜੀ ਨੇ ਆਪਣੀ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ।
PunjabKesari
ਦੋਹਾਂ ਨੇ ਆਈ.ਪੀ.ਐੱਲ. 'ਚ ਇਕ ਰਿਕਾਰਡ ਵੀ ਆਪਣੇ ਨਾਂ ਕੀਤਾ। ਦੋਹਾਂ ਦੀ ਜੋੜੀ ਹੁਣ ਸਭ ਤੋਂ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਕਰਨ ਵਾਲੀ ਬੱਲੇਬਾਜ਼ੀ ਜੋੜੀ ਬਣ ਗਈ ਹੈ। ਦੋਹਾਂ ਨੇ ਇਕੱਠਿਆਂ ਮਿਲ ਕੇ 2793 ਦੌੜਾਂ ਦੀ ਸਾਂਝੇਦਾਰੀ ਕੀਤੀ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਵਿਰਾਟ ਅਤੇ ਕ੍ਰਿਸ ਗੇਲ ਦੇ ਨਾਂ ਸੀ। ਵਿਰਾਟ ਅਤੇ ਗੇਲ ਨੇ 2787 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਇਸ ਤੋਂ ਇਲਾਵਾ ਇਹ 10ਵਾਂ ਮੌਕਾ ਹੈ ਜਦੋਂ ਵਿਰਾਟ ਅਤੇ ਡਿਵਿਲੀਅਰਸ ਨੇ ਇਕ ਹੀ ਪਾਰੀ 'ਚ ਅਰਧ ਸੈਂਕੜੇ ਲਗਾਏ।


Tarsem Singh

Content Editor

Related News