ਫਿਰੋਜ਼ਸ਼ਾਹ ਕੋਟਲਾ ਮੈਦਾਨ ''ਚ ਵਿਰਾਟ ਦੇ ਨਾਂ ਹੋਵੇਗਾ ਸਟੈਂਡ

Monday, Aug 19, 2019 - 11:48 AM (IST)

ਫਿਰੋਜ਼ਸ਼ਾਹ ਕੋਟਲਾ ਮੈਦਾਨ ''ਚ ਵਿਰਾਟ ਦੇ ਨਾਂ ਹੋਵੇਗਾ ਸਟੈਂਡ

ਸਪੋਰਟਸ ਡੈਸਕ— ਵਿਰਾਟ ਕੋਹਲੀ ਦੇ ਕੌਮਾਂਤਰੀ ਕ੍ਰਿਕਟ 'ਚ 11 ਸਾਲ ਹੋਣ ਦੇ ਮੌਕੇ 'ਤੇ ਡੀ. ਡੀ. ਸੀ. ਏ. ਨੇ ਐਤਵਾਰ ਨੂੰ ਫਿਰੋਜ਼ਸ਼ਾਹ ਕੋਟਲਾ ਮੈਦਾਨ ਦਾ ਇਕ ਸਟੈਂਡ ਉਨ੍ਹਾਂ ਦੇ ਨਾਂ ਕਰਨ ਦਾ ਫੈਸਲਾ ਲਿਆ ਹੈ। ਮਨਸੂਰ ਅਲੀ ਖਾਨ ਪਟੌਦੀ, ਮੋਹਿੰਦਰ ਅਮਰਨਾਥ ਅਤੇ ਬਿਸ਼ਨ ਸਿੰਘ ਬੇਦੀ ਦੇ ਬਾਅਦ ਕੋਹਲੀ ਚੌਥੇ ਦਿੱਲੀ ਦੇ ਕ੍ਰਿਕਟਰ ਹੋਣਗੇ ਜਿਨ੍ਹਾਂ ਦੇ ਨਾਂ 'ਤੇ ਕੋਟਲਾ 'ਚ ਸਟੈਂਡ ਹੋਵੇਗਾ। 
PunjabKesari
ਵਰਿੰਦਰ ਸਹਿਵਾਗ ਅਤੇ ਅੰਜੁਮ ਚੋਪੜਾ ਦੇ ਨਾਂ 'ਤੇ ਕੋਟਲਾ ਦੇ ਗੇਟ ਹਨ। ਇੰਨਾ ਹੀ ਨਹੀਂ ਵੈਸਟਇੰਡੀਜ਼ ਦੌਰੇ ਤੋਂ ਪਰਤਨ ਦੇ ਬਾਅਦ 12 ਸਤੰਬਰ ਨੂੰ ਦਿੱਲੀ 'ਚ ਪੂਰੀ ਭਾਰਤੀ ਟੀਮ ਨੂੰ ਸਨਮਾਨਤ ਕੀਤਾ ਜਾਵੇਗਾ। ਇਸ 'ਚ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਸ਼ਾਮਲ ਹੋਣਗੇ। ਡੀ. ਡੀ. ਸੀ. ਏ. ਪ੍ਰਧਾਨ ਰਜਤ ਸਿੰਘ ਨੇ ਐਲਾਨ ਕੀਤਾ ਕਿ ਕੋਹਲੀ ਦਾ ਯੋਗਦਾਨ ਭਾਰਤੀ ਅਤੇ ਦਿੱਲੀ ਕ੍ਰਿਕਟ 'ਚ ਵਿਲੱਖਣ ਹੈ। ਇਸੇ ਨੂੰ ਧਿਆਨ 'ਚ ਰਖਦੇ ਹੋਏ ਅਪੇਕਸ ਕਾਊਂਸਲ ਦੇ ਫੈਸਲੇ 'ਤੇ ਉਨਾਂ ਦੇ ਨਾਂ 'ਤੇ ਕੋਟਲਾ ਦਾ ਸਟੈਂਡ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪਿਛਲੇ ਪੰਜ ਸਾਲਾਂ 'ਚ ਸੰਨਿਆਸ ਲੈਣ ਵਾਲੇ ਦਿੱਲੀ ਦੇ ਕ੍ਰਿਕਟਰਾਂ ਦਾ ਵੀ ਸਨਮਾਨ ਕੀਤਾ ਜਾਵੇਗਾ। ਇਸ ਮੌਕੇ 'ਤੇ ਕੇਂਦਰੀ ਖੇਡ ਮੰਤਰੀ ਕਿਰਨ ਰੀਜਿਜੂ ਨੂੰ ਵੀ ਸੱਦਾ ਦਿੱਤਾ ਗਿਆ ਹੈ।  


author

Tarsem Singh

Content Editor

Related News