ਧਵਨ, ਰਾਹੁਲ ਦੇ ਲਈ ਖੁਦ ਨੂੰ ਕ੍ਰਮ ''ਚ ਹੇਠਾਂ ਖਿਸਕਾ ਸਕਦੇ ਹਨ ਵਿਰਾਟ

01/14/2020 2:43:53 AM

ਮੁੰਬਈ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੱਥੇ ਸੰਕੇਤ ਦਿੱਤੇ ਕਿ ਆਸਟਰੇਲੀਆ ਵਿਰੁੱਧ ਹੋਣ ਵਾਲੇ ਪਹਿਲੇ ਵਨ ਡੇ ਵਿਚ ਆਖਰੀ-11 ਵਿਚ ਸ਼ਿਖਰ ਧਵਨ ਤੇ ਲੋਕੇਸ਼ ਰਾਹੁਲ ਨੂੰ ਜਗ੍ਹਾ ਦੇਣ ਲਈ ਉਹ ਬੱਲੇਬਾਜ਼ੀ ਕ੍ਰਮ ਵਿਚ ਖੁਦ ਹੇਠਾਂ ਆ ਸਕਦਾ ਹੈ। ਕੋਹਲੀ ਨੇ ਕਿਹਾ ਕਿ ਦੇਖੋ, ਫਾਰਮ ਵਿਚ ਚੱਲ ਰਿਹਾ ਖਿਡਾਰੀ ਹਮੇਸ਼ਾ ਟੀਮ ਲਈ ਚੰਗਾ ਹੁੰਦਾ ਹੈ। ਬੇਸ਼ੱਕ ਤੁਸੀਂ ਚਾਹੁੰਦੇ ਹੋ ਕਿ ਸਰਵਸ੍ਰੇਸ਼ਠ ਖਿਡਾਰੀ ਉਪਲੱਬਧ ਰਹਿਣ ਤੇ ਇਸ ਤੋਂ ਬਾਅਦ ਚੁਣਦੇ ਹਾਂ ਕਿ ਟੀਮ ਲਈ ਸੰਯੋਜਨ ਕੀ ਹੋਣਾ ਚਾਹੀਦਾ ਹੈ, ਅਜਿਹੀ ਸੰਭਾਵਨਾ ਹੋ ਸਕਦੀ ਹੈ ਕਿ ਤਿੰਨੇ (ਰੋਹਿਤ, ਸ਼ਿਖਰ ਤੇ ਰਾਹੁਲ) ਖੇਡ ਸਕਦੇ ਹਨ। ਇਹ ਪੁੱਛਣ 'ਤੇ ਕਿ ਕੀ ਉਹ ਬੱਲੇਬਾਜ਼ੀ ਕ੍ਰਮ ਵਿਚ ਹੇਠਾਂ ਆ ਸਕਦਾ ਹੈ, ਕੋਹਲੀ ਨੇ ਕਿਹਾ ਕਿ ਹਾਂ, ਇਸਦੀ ਸੰਭਾਵਨਾ ਹੈ। ਅਜਿਹਾ ਕਰਨ ਵਿਚ ਮੈਨੂੰ ਬੇਹੱਦ ਖੁਸ਼ੀ ਹੋਵੇਗੀ। ਮੈਂ ਕਿਸੇ ਕ੍ਰਮ ਨੂੰ ਆਪਣੇ ਲਈ ਤੈਅ ਨਹੀਂ ਕੀਤਾ। ਮੈਂ ਕਿੱਥੇ ਬੱਲੇਬਾਜ਼ੀ ਕਰਾਂ, ਇਸ ਨੂੰ ਲੈ ਕੇ ਮੈਂ ਅਸੁਰੱਖਿਅਤ ਨਹੀਂ ਹਾਂ।''  


Gurdeep Singh

Content Editor

Related News