ਧੋਨੀ ਦੇ ਅਰਧ ਸੈਂਕੜੇ ''ਤੇ ਵਿਰਾਟ ਦਾ ਅਜਿਹਾ ਰੀਐਕਸ਼ਨ, ਤਾਲੀ ਵੀ ਨਹੀਂ ਵਜਾਈ (ਤਸਵੀਰਾਂ)

09/19/2017 3:00:46 PM

ਚੇਨਈ— ਐਮ.ਐਸ.ਧੋਨੀ ਨੇ ਚੇਨਈ ਵਨਡੇ ਵਿੱਚ ਆਸਟਰੇਲੀਆ ਖਿਲਾਫ 79 ਦੌੜਾਂ (88 ਗੇਂਦਾਂ) ਦੀ ਸ਼ਾਨਦਾਰ ਪਾਰੀ ਖੇਡੀ। ਧੋਨੀ ਨੇ ਇਹ ਪਾਰੀ ਉਸ ਸਮੇਂ ਖੇਡੀ, ਜਦੋਂ ਭਾਰਤੀ ਟੀਮ ਸਿਰਫ 64 ਦੌੜਾਂ ਉੱਤੇ ਹੀ ਚਾਰ ਅਹਿਮ ਵਿਕਟਾਂ ਖੋਹ ਚੁੱਕੀ ਸੀ। ਧੋਨੀ ਨੇ 75 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸਦੇ ਬਾਅਦ ਉਨ੍ਹਾਂ ਨੇ ਭਾਰਤੀ ਟੀਮ ਦੇ ਡਰੈਸਿੰਗ ਰੂਮ ਵੱਲ ਬੱਲਾ ਵਿਖਾਇਆ। ਉੱਥੇ ਕੋਚ ਰਵੀ ਸ਼ਾਸਤਰੀ ਅਤੇ ਬਾਕੀ ਭਾਰਤੀ ਸਟਾਫ ਮੈਂਬਰ ਤਾਲੀ ਵਜਾ ਰਹੇ ਸਨ, ਪਰ ਵਿਰਾਟ ਕੋਹਲੀ ਕਾਫ਼ੀ ਦੇਰ ਤੱਕ ਖੜ੍ਹੇ ਹੀ ਨਹੀਂ ਹੋਏ। ਵਿਰਾਟ ਜਿੱਥਏ ਸ਼ਾਸਤਰੀ ਦੇ ਬਿਲਕੁੱਲ ਪਿੱਛੇ ਸਨ। ਕਾਫ਼ੀ ਦੇਰ ਬਾਅਦ ਉਹ ਖੜ੍ਹੇ ਤਾਂ ਹੋਏ, ਪਰ ਧੋਨੀ ਲਈ ਤਾਲੀ ਨਹੀਂ ਵਜਾਈ।
ਮੈਚ ਵਿਚ ਫਲਾਪ ਰਹੇ ਵਿਰਾਟ
ਭਾਰਤੀ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ਖਿਲਾਫ ਪਹਿਲੇ ਵਨਡੇ ਵਿਚ ਫਲਾਪ ਰਹੇ। ਉਹ 4 ਗੇਂਦਾਂ ਖੇਡ ਕੇ ਖਾਤਾ ਵੀ ਨਹੀਂ ਖੋਲ ਸਕੇ। ਕੋਲਟਰ ਨਾਇਲ ਦੀ ਗੇਂਦ ਉੱਤੇ ਗਲੇਨ ਮੈਕਸਵੇਲ ਨੇ ਉਨ੍ਹਾਂ ਦਾ ਸ਼ਾਨਦਾਰ ਕੈਚ ਝਪਟਿਆ।


Related News