ਵਿਨੇਸ਼ ਫੋਗਾਟ ਸਪੇਨ ਗ੍ਰਾਂ ਪ੍ਰੀ ਦੇ ਫਾਈਨਲ ''ਚ

Saturday, Jul 06, 2024 - 08:59 PM (IST)

ਮੈਡਰਿਡ, (ਭਾਸ਼ਾ) ਪੈਰਿਸ ਓਲੰਪਿਕ ਵਿਚ ਸ਼ਾਮਲ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਸ਼ਨੀਵਾਰ ਨੂੰ ਸਪੇਨ ਗ੍ਰਾਂ ਪ੍ਰੀ ਵਿਚ ਮਹਿਲਾਵਾਂ ਦੇ 50 ਕਿਲੋ ਵਰਗ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਬੁੱਧਵਾਰ ਨੂੰ ਆਖਰੀ ਸਮੇਂ 'ਚ ਸ਼ੈਂਗੇਨ ਵੀਜ਼ਾ ਹਾਸਲ ਕਰਨ ਵਾਲੀ ਵਿਨੇਸ਼ ਨੇ ਤਿੰਨ ਮੈਚ ਜਿੱਤ ਕੇ ਫਾਈਨਲ 'ਚ ਜਗ੍ਹਾ ਬਣਾਈ। ਫਾਈਨਲ ਵਿੱਚ ਉਸ ਦਾ ਸਾਹਮਣਾ ਸਾਬਕਾ ਰੂਸੀ ਖਿਡਾਰਨ ਮਾਰੀਆ ਟਿਊਮੇਰੇਕੋਵਾ ਨਾਲ ਹੋਵੇਗਾ, ਜੋ ਹੁਣ ਨਿਰਪੱਖ ਖਿਡਾਰੀ ਵਜੋਂ ਖੇਡਦੀ ਹੈ। ਵਿਨੇਸ਼ ਨੇ ਪਹਿਲਾਂ ਕਿਊਬਾ ਦੀ ਯੂਸਨੇਲਿਸ ਗੁਜ਼ਮੈਨ ਨੂੰ 12-4 ਨਾਲ ਹਰਾਇਆ। ਇਸ ਤੋਂ ਬਾਅਦ ਉਸ ਨੇ ਕੈਨੇਡਾ ਦੀ ਮੈਡੀਸਨ ਪਾਰਕਸ ਨੂੰ ਹਰਾਇਆ ਅਤੇ ਸੈਮੀਫਾਈਨਲ ਵਿੱਚ ਉਸ ਨੇ ਕੈਨੇਡਾ ਦੀ ਕੇਟੀ ਡੱਚਕ ਨੂੰ 9-4 ਨਾਲ ਹਰਾਇਆ। ਇਸ ਤੋਂ ਬਾਅਦ ਵਿਨੇਸ਼ 20 ਦਿਨਾਂ ਦੀ ਟ੍ਰੇਨਿੰਗ ਲਈ ਫਰਾਂਸ ਜਾਵੇਗੀ। 


Tarsem Singh

Content Editor

Related News