ਭਾਰਤੀ ਟੀਮ ਦੇ ਇਹ ਦੋ ਖਿਡਾਰੀ ਹੋਏ ਫਿੱਟ, ਦੂਜੇ ਅਭਿਆਸ ਮੈਚ 'ਚ ਖੇਡਣ ਦੀ ਪੂਰੀ ਸੰਭਾਵਨਾ

Tuesday, May 28, 2019 - 10:45 AM (IST)

ਭਾਰਤੀ ਟੀਮ ਦੇ ਇਹ ਦੋ ਖਿਡਾਰੀ ਹੋਏ ਫਿੱਟ, ਦੂਜੇ ਅਭਿਆਸ ਮੈਚ 'ਚ ਖੇਡਣ ਦੀ ਪੂਰੀ ਸੰਭਾਵਨਾ

ਸਪੋਰਟਸ ਡੈਸਕ— ਕ੍ਰਿਕਟ ਵਰਲਡ ਕੱਪ 2019 ਲਈ ਇੰਗਲੈਂਡ ਪਹੁੰਚੀ ਟੀਮ ਇੰਡੀਆ ਮੰਗਲਵਾਰ ਅੱਜ ਦੇ ਦਿਨ ਬੰਗਲਾਦੇਸ਼ ਦੇ ਨਾਲ ਆਪਣਾ ਦੂਜਾ ਤੇ ਆਖਰੀ ਪ੍ਰੈਕਟਿਸ ਮੈਚ ਖੇਡੇਗੀ। ਇਸ ਮੈਚ ਤੋਂ ਪਹਿਲਾਂ ਭਾਰਤੀ ਟੀਮ ਲਈ ਕੁਝ ਖੁਸ਼ਖਬਰੀ ਵੀ ਆਈ ਹੈ। ਦਰਅਸਲ ਜਖਮੀ ਹੋਣ ਤੋਂ ਜੂਝ ਰਹੇ ਆਲ ਰਾਊਂਡਰ ਵਿਜੇ ਸ਼ੰਕਰ ਤੇ ਮੱਧ ਕ੍ਰਮ ਦੇ ਬੈਟਸਮੈਨ ਕੇਦਾਰ ਜਾਧਵ ਫਿੱਟ ਹਨ ਤੇ ਬੰਗਲਾਦੇਸ਼ ਦੇ ਖਿਲਾਫ ਅਭਿਆਸ ਮੈਚ 'ਚ ਖੇਡਣਗੇ। ਦੋਨਾਂ ਨੂੰ ਕਾਰਡਿਫ 'ਚ ਨੇਟਸ 'ਚ ਪ੍ਰੈਕਟਿਸ ਕਰਦੇ ਹੋਏ ਵੇਖਿਆ ਗਿਆ।PunjabKesari ਦੱਸ ਦੇਈਏ ਕਿ ਭਾਰਤ ਨੂੰ ਆਪਣੇ ਪਹਿਲੇ ਅਭਿਆਸ ਮੈਚ 'ਚ ਨਿਊਜੀਲੈਂਡ ਦੇ ਹੱਥੋਂ 6 ਵਿਕਟਾਂ ਨਾ ਕਰਾਰੀ ਹਾਰ ਝੇਲਨੀ ਪਈ ਸੀ। ਪਹਿਲੇ ਮੈਚ 'ਚ ਕੇਦਾਰ ਤੇ ਸ਼ੰਕਰ ਦੋਨੋਂ ਹੀ ਨਹੀਂ ਖੇਡੇ ਸਨ। ਚੇਨਈ ਸੁਪਰਕਿੰਗਜ਼ ਲਈ ਖੇਡਣ ਵਾਲੇ ਕੇਦਾਰ ਜਾਧਵ ਨੂੰ ਆਈ. ਪੀ. ਐੱਲ ਦੇ ਦੌਰਾਨ ਮੋਡੇ 'ਚ ਸੱਟ ਲੱਗੀ ਸੀ। ਉਥੇ ਹੀ ਵਿਜੇ ਸ਼ੰਕਰ ਨੂੰ ਪ੍ਰੈਕਟਿਸ ਸੈਸ਼ਨ ਦੇ ਦੌਰਾਨ ਖਲੀਲ ਅਹਿਮਦ ਦੀ ਗੇਂਦ ਲੱਗ ਗਈ ਸੀ।PunjabKesari ਬੰਗਲਾਦੇਸ਼ ਦੇ ਖਿਲਾਫ ਹੋਣ ਵਾਲੇ ਆਪਣੇ ਦੂੱਜੇ ਤੇ ਆਖਰੀ ਅਭਿਆਸ ਮੈਚ 'ਚ ਭਾਰਤ ਵਾਪਸੀ ਕਰਕੇ ਆਪਣੇ ਹਰ ਵਿਭਾਗ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰੇਗਾ। ਟੀਮ ਵਿਸ਼ਵ ਕੱਪ 'ਚ ਸਾਊਥ ਅਫਰੀਕਾ ਦੇ ਖਿਲਾਫ 5 ਜੂਨ ਨੂੰ ਹੋਣ ਵਾਲੇ ਪਹਿਲੇ ਮੈਚ ਤੋਂ ਪਹਿਲਾ ਆਪਣੀ ਹਿੰਮਤ ਵਧਾਉਣ 'ਚ ਕੋਈ ਕਸਰ ਨਹੀਂ ਛੱਡੇਗੀ।


Related News