ਸਾਇਨਾ ਦੇ ਹਟਣ ਤੋਂ ਨਾਰਾਜ਼ ਦਰਸ਼ਕਾਂ ਨੇ ਕੀਤੀ ਕਾਰਵਾਈ ਦੀ ਮੰਗ

11/26/2019 7:15:59 PM

ਲਖਨਊ : ਖਰਾਬ ਫਾਰਮ ਵਿਚੋਂ ਲੰਘ ਰਹੀ ਭਾਰਤੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਦੇ ਸੱਯਦ ਮੋਦੀ ਇੰਟਰਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਵਿਚੋਂ ਹਟਣ ਤੋਂ ਨਾਰਾਜ਼ ਨਵਾਬ ਨਗਰੀ ਲਖਨਊ ਦੇ ਖੇਡ ਪ੍ਰੇਮੀਆਂ ਨੇ ਇਸ ਨੂੰ ਬੇਹੱਦ ਮੰਦਭਾਗਾ ਫੈਸਲਾ ਕਰਾਰ ਦਿੰਦੇ ਹੋਏ ਘਰਲੂ  ਟੂਰਨਾਮੈਂਟ ਤੋਂ ਦੂਰੀ ਬਣਾਉਣ ਵਾਲੇ ਕੌਮਾਂਤਰੀ ਖਿਡਾਰੀਆਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਬਾਬੂ ਬਨਾਰਸੀ ਦਾਸ ਬੈਡਮਿੰਟਨ ਅਕੈਡਮੀ ਵਿਚ ਮੰਗਲਵਾਰ ਨੂੰ ਸ਼ੁਰੂ ਹੋਏ ਡੇਢ ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਬੀ. ਡਬਲਯੂ. ਐੱਫ. ਵਰਲਡ ਟੂਰ ਸੁਪਰ-300 ਟੂਰਨਾਮੈਂਟ ਦੇ ਪ੍ਰਤੀ ਖਿੱਚ ਦਾ ਕੇਂਦਰ ਪੈਦਾ ਕਰਨ ਲਈ ਆਯੋਜਕਾਂ ਨੇ ਨਾ ਸਿਰਫ ਇਸ ਨੂੰ ਟੈਕਸ ਫ੍ਰੀ ਰੱਖਿਆ ਹੈ ਸਗੋਂ ਸਟੇਡੀਅਮ ਤੋਂ ਬਾਅਦ ਲੱਗੇ ਬੈਨਰ ਪੋਸਟਰਾਂ 'ਤੇ ਸਾਇਨਾ ਦੀ ਤਸਵੀਰ ਲਾਈ ਹੈ। ਟੂਰਨਾਮੈਂਟ ਦਾ ਮਜ਼ਾ ਲੈਣ ਆਏ ਦਰਸ਼ਕਾਂ ਦੇ ਚੇਹਰਿਆਂ 'ਤੇ ਸਾਇਨਾ ਤੇ ਪੀ. ਵੀ. ਸਿੰਧੂ ਦੇ ਹਿੱਸਾ ਨਾ ਲੈਣ ਦਾ ਗੁੱਸਾ ਸਾਫ ਝਲਕ ਰਿਹਾ ਸੀ। ਉਸ ਦਾ ਕਹਿਣਾ ਸੀ ਕਿ ਹੁਣ ਉਹ ਰਿਵਾਜ਼ ਹੀ ਬਣਦਾ ਜਾ ਰਿਹਾ ਹੈ ਕਿ ਭਾਰਤੀ ਸ਼ਟਲਰ ਵਿਦੇਸ਼ੀ ਧਰਤੀ 'ਤੇ ਵੱਡੇ ਟੂਰਨਾਮੈਂਟ  ਦੀਆਂ ਤਿਆਰੀਆਂ 'ਤੇ ਵੱਧ ਤਵੱਜੋ ਦਿੰਦੇ ਹਨ ਤੇ ਇਸਦੇ ਕਾਰਨ ਦੇਸ਼ ਦੀਆਂ ਵੱਕਾਰੀ ਪ੍ਰਤੀਯੋਗਿਤਾਵਾਂ ਤੋਂ ਕਿਨਾਰਾ ਕਰ ਰਹੇ ਹਨ। ਇਹ ਬੇਹੱਦ ਨਿਰਾਸ਼ਾਜਨਕ ਹੈ ਤੇ ਭਾਰਤੀ ਬੈਡਮਿੰਟਨ ਦੇ ਭਵਿੱਖ ਲਈ ਸ਼ੁਭ ਸੰਕੇਤ ਨਹੀਂ ਹੈ।

PunjabKesari

ਪਿਛਲੇ ਸਾਲ ਮਹਿਲਾ ਸਿੰਗਲਜ਼ ਦੀ ਉਪ ਜੇਤੂ ਸਾਇਨਾ ਨੇਹਵਾਲ ਨੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਸਿਹਤ ਕਾਰਨਾਂ ਦਾ ਹਵਾਲਾ ਦਿੰਦਿਆਂ ਨਾਂ ਵਾਪਸ ਲੈ ਲਿਆ ਹੈ। ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਲਈ ਪਸੀਨਾ ਵਹਾ ਰਹੀ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਨੇ ਡੇਢ ਲਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਇਸ ਬੀ. ਡਬਲਯੂ. ਐੱਫ. ਵਰਲਡ ਟੂਰ ਸੁਪਰ-300 ਟੂਰਨਾਮੈਂਟ ਵਿਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਸੀ। ਸਿੰਧੂ ਤੇ ਸਾਇਨਾ ਦੇ ਹਟ ਜਾਣ ਨਾਲ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਰਗ ਵਿਚ ਭਾਰਤ ਦੀ ਚੁਣੌਤੀ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਈ। ਮੁਫਤ ਐਂਟਰੀ ਦੇ ਬਾਵਜੂਦ ਟੂਰਨਾਮੈਂਟ ਦੇ ਕੁਆਲੀਫਾਇਰ ਰਾਊਂਡ ਵਿਚ ਅੱਜ ਬੇਹੱਦ ਘੱਟ ਗਿਣਤੀ ਵਿਚ ਦਰਸ਼ਕ ਇੱਥੇ ਆਏ ਤੇ ਪਤਾ ਲੱਗਣ 'ਤੇ ਕਿ ਸਾਇਨਾ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦਿਆਂ ਆਖਰੀ ਸਮੇਂ ਵਿਚ ਚੈਂਪੀਅਨਸ਼ਿਪ ਤੋਂ ਹਟਣ ਦਾ ਫੈਸਲਾ ਕੀਤਾ ਹੈ, ਉਨ੍ਹਾਂ ਨੇ ਸਟਾਰ ਖਿਡਾਰੀ ਦੇ ਨਾਲ-ਨਾਲ ਆਯੋਕਾਂ 'ਤੇ ਵੀ ਆਪਣੀ ਭੜਾਸ ਕੱਢੀ ਤੇ ਭਾਰਤੀ ਬੈਡਮਿੰਟਨ ਐਸੋਸੀਏਸ਼ਨ ਨੂੰ ਖਿਡਾਰੀਆਂ ਦੀ ਮਨਮਰਜੀ ਰੋਕਣ ਲਈ ਸਖਤ ਨਿਯਮ ਬਣਾਉਣ ਦੀ ਲੋੜ ਹੈ ਤਾਂ ਕਿ ਕੌਮਾਂਤਰੀ ਖੇਡ ਜਗਤ ਵਿਚ ਤੇਜ਼ੀ ਨਾਲ ਆਪਣੀ ਜਗ੍ਹਾ ਬਣਾ ਰਹੇ ਭਾਰਤੀ ਖਿਡਾਰੀ ਬੈਡਮਿੰਟਨ  ਦੇ ਭਵਿੱਖ ਨੂੰ ਹੋਰ ਸੁਨਹਿਰਾ ਕੀਤਾ ਜਾ ਸਕੇ। ਦੂਜੇ ਪਾਸੇ ਟੂਰਨਾਮੈਂਟ ਦੇ ਆਯੋਜਕਾਂ ਤੇ ਉੱਤਰ ਪ੍ਰਦੇਸ਼ ਬੈਡਮਿੰਟਨ ਸੰਘ ਦੇ ਅਹੁਦੇਦਾਰਾਂ ਨੇ ਕਿਹਾ ਕਿ ਹੁਣ ਇਹ ਬਾਈ ਨੂੰ ਸੋਚਣਾ ਹੈ ਕਿ ਇਸ ਰਿਵਾਜ਼ 'ਤੇ ਰੋਕ ਲਾਉਣ ਲਈ ਕੀ ਕਦਮ ਚੁੱਕ ਸਕਦਾ ਹੈ।


Related News