ਅੱਜ ਹੋਵੇਗਾ ਕੁਝ ਵੱਡਾ ! ਮੈਚ ਤੋਂ ਪਹਿਲਾਂ ਵੈਭਵ ਦੀ Insta Story ਨੇ ਛੇੜ''ਤੀ ਨਵੀਂ ਚਰਚਾ

Saturday, Jul 04, 2026 - 02:21 PM (IST)

ਅੱਜ ਹੋਵੇਗਾ ਕੁਝ ਵੱਡਾ ! ਮੈਚ ਤੋਂ ਪਹਿਲਾਂ ਵੈਭਵ ਦੀ Insta Story ਨੇ ਛੇੜ''ਤੀ ਨਵੀਂ ਚਰਚਾ

ਸਪੋਰਟਸ ਡੈਸਕ- ਆਇਰਲੈਂਡ ਹੱਥੋਂ ਇਤਿਹਾਸਕ ਸ਼ਰਮਨਾਕ ਹਾਰ ਮਗਰੋਂ ਟੀਮ ਇੰਡੀਆ 'ਚ ਪਲੇਇੰਗ ਕੌਂਬੀਨੇਸ਼ਨ ਨੂੰ ਲੈ ਕੇ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖ਼ਿਰ ਸ਼ਾਨਦਾਰ ਫਾਰਮ 'ਚ ਚੱਲ ਰਹੇ ਵੈਭਵ ਸੂਰਿਆਵੰਸ਼ੀ ਨੂੰ ਟੀਮ 'ਚ ਕਿਉਂ ਨਹੀਂ ਜਗ੍ਹਾ ਦਿੱਤੀ ਜਾ ਰਹੀ ?

ਅੱਜ ਜਦੋਂ ਭਾਰਤ ਤੇ ਇੰਗਲੈਂਡ ਵਿਚਾਲੇ 5 ਟੀ-20 ਮੈਚਾਂ ਦੀ ਲੜੀ ਦਾ ਦੂਜਾ ਮੁਕਾਬਲਾ ਖੇਡਿਆ ਜਾਣਾ ਹੈ ਤਾਂ ਇਸ ਦੌਰਾਨ 15 ਸਾਲਾ ਵੈਭਵ ਸੂਰਿਆਵੰਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਕ੍ਰਿਪਟਿਡ ਸਟੋਰੀ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਹੋਣ ਵਾਲੇ ਦੂਜੇ T20I ਮੈਚ 'ਚ ਉਨ੍ਹਾਂ ਦੇ ਅੰਤਰਰਾਸ਼ਟਰੀ ਕ੍ਰਿਕਟ ਡੈਬਿਊ ਨੂੰ ਲੈ ਕੇ ਚਰਚਾਵਾਂ ਹੋਰ ਤੇਜ਼ ਹੋ ਗਈਆਂ ਹਨ।

ਵੈਭਵ ਸੂਰਿਆਵੰਸ਼ੀ ਨੇ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- "New chapter"। ਕ੍ਰਿਕਟ ਫੈਨਜ਼ ਅਤੇ ਮਾਹਿਰਾਂ ਮੁਤਾਬਕ, ਇਹ ਦੋ ਸ਼ਬਦ ਇਸ ਗੱਲ ਦਾ ਵੱਡਾ ਸੰਕੇਤ ਹਨ ਕਿ ਵੈਭਵ ਨੂੰ ਅੱਜ ਇੰਗਲੈਂਡ ਖ਼ਿਲਾਫ਼ ਮੈਨਚੈਸਟਰ 'ਚ ਹੋਣ ਵਾਲੇ ਦੂਜੇ T20 ਮੁਕਾਬਲੇ ਵਿੱਚ ਭਾਰਤ ਦੀ ਸੀਨੀਅਰ ਟੀਮ ਵੱਲੋਂ ਖੇਡਣ ਦਾ ਮੌਕਾ ਮਿਲ ਸਕਦਾ ਹੈ।

PunjabKesari

ਇਹ ਵੀ ਪੜ੍ਹੋ- ਵੱਡੀ ਖ਼ਬਰ ; ਚੰਡੀਗੜ੍ਹ ਮੈਡੀਕਲ ਸਟੋਰ ਕਤਲਕਾਂਡ ਦਾ ਮਾਸਟਰਮਾਈਂਡ ਗੋਲਡੀ ਸਪੇਨ 'ਚ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ ਵੈਭਵ ਨੂੰ ਇੰਗਲੈਂਡ ਦੌਰੇ 'ਤੇ ਭਾਰਤੀ ਟੀਮ 'ਚ ਪਹਿਲੀ ਵਾਰ ਚੁਣਿਆ ਗਿਆ ਹੈ, ਪਰ ਆਇਰਲੈਂਡ ਖ਼ਿਲਾਫ਼ ਦੋਵੇਂ ਮੈਚਾਂ ਅਤੇ ਇੰਗਲੈਂਡ ਖ਼ਿਲਾਫ਼ ਪਹਿਲੇ T20 ਮੈਚ 'ਚ ਉਸ ਨੂੰ ਪਲੇਇੰਗ-11 'ਚ ਜਗ੍ਹਾ ਨਹੀਂ ਮਿਲੀ ਸੀ। ਭਾਰਤ ਦੇ ਕਈ ਲੈਜੇਂਡ, ਜਿਵੇਂ ਸੁਨੀਲ ਗਾਵਸਕਰ ਤੇ ਰਵੀ ਸ਼ਾਸਤਰੀ ਨੇ ਵੀ ਵੈਭਵ ਨੂੰ ਮੌਕਾ ਨਾ ਦੇਣ 'ਤੇ ਹੈੱਡ ਕੋਚ ਗੌਤਮ ਗੰਭੀਰ ਅਤੇ ਕਪਤਾਨ ਸ਼੍ਰੇਅਸ ਅਈਅਰ ਦੇ ਫ਼ੈਸਲੇ 'ਤੇ ਨਾਰਾਜ਼ਗੀ ਜਤਾਈ ਸੀ।

ਵੈਭਵ ਸੂਰਿਆਵੰਸ਼ੀ ਨੂੰ IPL 2026 'ਚ ਰਾਜਸਥਾਨ ਰਾਇਲਜ਼ ਵੱਲੋਂ ਖੇਡਦੇ ਹੋਏ ਸਭ ਤੋਂ ਵੱਧ 776 ਦੌੜਾਂ ਬਣਾ ਕੇ 'ਔਰੇਂਜ ਕੈਪ' ਜਿੱਤਣ ਅਤੇ 'ਮੋਸਟ ਵੈਲੂਏਬਲ ਪਲੇਅਰ' ਬਣਨ ਤੋਂ ਬਾਅਦ ਟੀਮ ਇੰਡੀਆ 'ਚ ਚੁਣਿਆ ਗਿਆ ਸੀ। ਹਾਲ ਹੀ 'ਚ ਉਨ੍ਹਾਂ ਨੇ ਇੰਡੀਆ-ਏ ਵੱਲੋਂ ਖੇਡਦਿਆਂ ਲਿਸਟ-ਏ ਕ੍ਰਿਕਟ ਵਿੱਚ ਸਿਰਫ਼ 11 ਗੇਂਦਾਂ 'ਚ ਸਭ ਤੋਂ ਤੇਜ਼ ਅਰਧ-ਸੈਂਕੜਾ ਲਗਾਉਣ ਦਾ ਵਿਸ਼ਵ ਰਿਕਾਰਡ ਵੀ ਬਣਾਇਆ ਹੈ। 

ਇੰਗਲੈਂਡ ਖ਼ਿਲਾਫ਼ ਦੂਜੇ ਟੀ-20 ਮੈਚ ਤੋਂ ਪਹਿਲਾਂ ਭਾਰਤ ਦੇ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਟੀਮ ਮੈਨੇਜਮੈਂਟ ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਵਰਗੇ ਤਜਰਬੇਕਾਰ ਓਪਨਰਾਂ 'ਤੇ ਭਰੋਸਾ ਜਤਾ ਰਿਹਾ ਹੈ ਅਤੇ ਵੈਭਵ ਨੂੰ ਟੀਮ 'ਚ ਲਿਆਉਣ ਲਈ ਜਲਦਬਾਜ਼ੀ ਨਹੀਂ ਕਰਨਾ ਚਾਹੁੰਦਾ। ਪਰ ਵੈਭਵ ਦੀ ਤਾਜ਼ਾ ਇੰਸਟਾ ਸਟੋਰੀ ਨੇ ਫੈਨਜ਼ 'ਚ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਅੱਜ ਵੈਭਵ ਨੂੰ ਟੀਮ ਇੰਡੀਆ ਵੱਲੋਂ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। 

ਇਹ ਵੀ ਪੜ੍ਹੋ- 'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ ਬਣਾ'ਤੀ ਜ਼ਿੰਦਗੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News