SA v IND : ਸਿਰਾਜ ਦਾ ਆਖਰੀ ਟੈਸਟ ''ਚ ਖੇਡਣਾ ਸ਼ੱਕੀ, ਇਸ ਖਿਡਾਰੀ ਨੂੰ ਮਿਲ ਸਕਦਾ ਹੈ ਮੌਕਾ

01/07/2022 9:02:34 PM

ਜੋਹਾਨਸਬਰਗ- ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੇ ਮਾਸਪੇਸ਼ੀਆਂ ਵਿਚ ਖਿਚਾਅ ਦੇ ਕਾਰਨ ਦੱਖਣੀ ਅਫਰੀਕਾ ਦੇ ਵਿਰੁੱਧ 11 ਜਨਵਰੀ ਤੋਂ ਕੇਪਟਾਊਨ ਵਿਚ ਸ਼ੁਰੂ ਹੋਣ ਵਾਲੇ ਤੀਜੇ ਤੇ ਫੈਸਲਾਕੁੰਨ ਟੈਸਟ ਮੈਚ ਵਿਚ ਖੇਡਣਾ ਸ਼ੱਕੀ ਹੈ। ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਦੂਜੇ ਟੈਸਟ ਦੇ ਮੈਚ ਤੋਂ ਬਾਅਦ ਕਿਹਾ ਕਿ ਸਿਰਾਜ ਪੂਰੀ ਤਰ੍ਹਾਂ ਫਿੱਟ ਨਹੀਂ ਹਨ।

ਇਹ ਖ਼ਬਰ ਪੜ੍ਹੋ- AUS v ENG : ਬੇਅਰਸਟੋ ਦੇ ਸੈਂਕੜੇ ਨਾਲ ਇੰਗਲੈਂਡ ਨੇ ਚੌਥੇ ਟੈਸਟ 'ਚ ਕੀਤੀ ਵਾਪਸੀ

PunjabKesari
ਸਿਰਾਜ ਨੇ ਦੂਜੇ ਮੈਚ ਦੇ ਦੌਰਾਨ 'ਹੈਮਸਟ੍ਰਿੰਗ' 'ਚ ਖਿਚਾਅ ਦੇ ਕਾਰਨ ਪੂਰੇ ਮੈਚ ਵਿਚ ਕੇਵਲ 15.5 ਓਵਰ ਹੀ ਗੇਂਦਬਾਜ਼ੀ ਕੀਤੀ। ਦੂਜੀ ਪਾਰੀ ਵਿਚ ਉਹ ਕੇਵਲ 6 ਓਵਰ ਹੀ ਸੁੱਟ ਸਕੇ ਸਨ। ਦ੍ਰਾਵਿੜ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਿਰਾਜ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਹਨ ਤੇ ਸਾਨੂੰ ਅੱਗੇ ਜਾ ਕੇ ਉਸਦੀ ਫਿੱਟਨੈਸ ਦਾ ਮੁਲਾਂਕਣ ਕਰਨਾ ਹੋਵੇਗਾ ਕਿ ਅਗਲੇ ਚਾਰ ਦਿਨ ਵਿਚ ਉਹ ਫਿੱਟ ਹੋ ਸਕਣਗੇ ਜਾਂ ਨਹੀਂ। ਫਿਜ਼ੀਓ ਸਕੈਨ ਹੋਣ ਤੋਂ ਬਾਅਦ ਸਹੀ ਸਥਿਤੀ ਦੱਸੀ ਜਾਵੇਗੀ।
ਕੋਚ ਨੇ ਜ਼ਖਮੀ ਹੋਣ ਦੇ ਬਾਵਜੂਦ ਗੇਂਦਬਾਜ਼ੀ ਕਰਨ ਦੇ ਲਈ ਸਿਰਾਜ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿਰਾਜ ਪਹਿਲੀ ਪਾਰੀ ਵਿਚ ਵੀ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਸਨ। ਸਾਡੇ ਕੋਲ ਪੰਜਵਾਂ ਗੇਂਦਬਾਜ਼ ਸੀ ਤੇ ਉਸਦੀ ਵਰਤੋਂ ਅਸੀਂ ਨਹੀਂ ਕੀਤੀ, ਜਿਵੇਂ ਚਾਹੁੰਦੇ ਸੀ ਤੇ ਇਸ ਨਾਲ ਸਾਡੀ ਰਣਨੀਤੀ ਪ੍ਰਭਾਵਿਤ ਹੋਈ। 

ਇਹ ਖ਼ਬਰ ਪੜ੍ਹੋ- ਦਾਨੁਸ਼ਕਾ ਗੁਣਾਤਿਲਕਾ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ

PunjabKesari


ਜੇਕਰ ਸਿਰਾਜ ਤੀਜੇ ਟੈਸਟ ਮੈਚ ਵਿਚ ਨਹੀਂ ਖੇਡਦੇ ਹਨ ਤਾਂ ਉਮੇਸ਼ ਯਾਦਵ ਤੇ ਇਸ਼ਾਂਤ ਸ਼ਰਮਾ ਵਿਚੋਂ ਕਿਸੇ ਇਕ ਨੂੰ ਪਲੇਇੰਗ ਇਲੈਵਨ ਵਿਚ ਮੌਕਾ ਮਿਲ ਸਕਦਾ ਹੈ। ਹਨੁਮਾ ਵਿਹਾਰੀ ਵੀ ਦੂਜੇ ਮੈਚ ਦੇ ਦੌਰਾਨ ਜ਼ਖਮੀ ਹੋ ਗਏ ਸਨ। ਦ੍ਰਾਵਿੜ ਨੇ ਕਿਹਾ ਕਿ ਜਿੱਥੇ ਤੱਕ ਹਨੁਮਾ ਵਿਹਾਰੀ ਦੀ ਸੱਟ ਦਾ ਸਵਾਲ ਹੈ ਤਾਂ ਮੈਂ ਉਸਦੀ ਸੱਟ ਦੇ ਵਾਰੇ ਵਿਚ ਜ਼ਿਆਦਾ ਦੱਸਣ ਦੀ ਸਥਿਤੀ ਵਿਚ ਨਹੀਂ ਹਾਂ ਕਿਉਂਕਿ ਮੇਰ ਫਿਜ਼ੀਓ ਨਾਲ ਇਸ ਵਾਰੇ ਵਿਚ ਕੋਈ ਵਿਸਤ੍ਰਿਤ ਚਰਚਾ ਨਹੀਂ ਹੋਈ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News