ਯੂ. ਪੀ. ਰੁਦ੍ਰਾਜ਼ ਨੇ ਹਾਕੀ ਇੰਡੀਆ ਲੀਗ ’ਚੋਂ ਹਟਣ ਦਾ ਕੀਤਾ ਐਲਾਨ
Tuesday, Sep 23, 2025 - 04:15 PM (IST)

ਨਵੀਂ ਦਿੱਲੀ– ਹਾਕੀ ਇੰਡੀਆ ਲੀਗ (ਐੱਚ. ਆਈ. ਐੱਲ.) ਫ੍ਰੈਂਚਾਈਜ਼ੀ ਯੂ. ਪੀ. ਰੁਦ੍ਰਾਜ਼ ਨੇ ਵਿੱਤੀ ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ ਸੋਮਵਾਰ ਨੂੰ ਇਸ ਲੀਗ ਵਿਚੋਂ ਹਟਣ ਦਾ ਐਲਾਨ ਕੀਤਾ। ਟੀਮ ਦੇ ਨਿਰਦੇਸ਼ਕ ਸੇਡ੍ਰਿਕ ਡਿਸੂਜਾ ਨੇ ਇਸ ਨੂੰ ਇਕ ਮੁਸ਼ਕਿਲ ਫੈਸਲਾ ਕਰਾਰ ਦਿੰਦੇ ਹੋਏ ਕਿਹਾ, ‘‘ਇਹ ਆਸਾਨ ਫੈਸਲਾ ਨਹੀਂ ਸੀ। ਅਸੀਂ ਭਾਰਤੀ ਹਾਕੀ ਵਿਚ ਇਸ ਲੀਗ ਦੇ ਮਹੱਤਵ ਨੂੰ ਸਮਝਦੇ ਹਾਂ ਪਰ ਆਰਥਿਕ ਪ੍ਰੇਸ਼ਾਨੀਆਂ ਦੀ ਵਜ੍ਹਾ ਨਾਲ ਅਸੀਂ ਇਸ ਨੂੰ ਜਾਰੀ ਨਹੀਂ ਰੱਖ ਸਕੇ। ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਸੰਸਾਧਨਾਂ ਨੂੰ ਉੱਥੇ ਲਗਾਈਏ, ਜਿੱਥੇ ਉਨ੍ਹਾਂ ਦਾ ਸਭ ਤੋਂ ਲੰਬੇ ਸਮੇਂ ਤੱਕ ਪ੍ਰਭਾਵ ਹੋ ਸਕਦਾ ਹੈ।’’