MI v KKR : ਪੋਲਾਰਡ ਦੇ ਨਾਂ ਜੁੜਿਆ ਇਹ ਰਿਕਾਰਡ, ਗੇਲ ਨੂੰ ਛੱਡਿਆ ਪਿੱਛੇ

04/06/2022 11:31:20 PM

ਪੁਣੇ- ਮੁੰਬਈ ਇੰਡੀਅਨਜ਼ ਦੇ ਆਲਰਾਊਂਡਰ ਕੀਰੋਨ ਪੋਲਾਰਡ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਆਪਣੀ ਪਾਵਰ ਹਿਟਿੰਗ ਦਾ ਇਕ ਵਾਰ ਫਿਰ ਤੋਂ ਸਬੂਤ ਦਿੱਤਾ। ਮੁੰਬਈ ਦੀ ਟੀਮ ਜਦੋ 19 ਓਵਰ ਤੱਕ 138 ਦੌੜਾਂ ਬਣਾ ਕੇ ਖੇਡ ਰਹੀ ਸੀ ਫਿਰ ਪੋਲਾਰਡ ਨੇ ਸਿਰਫ 5 ਗੇਂਦਾਂ ਖੇਡਦੇ ਹੋਏ 22 ਦੌੜਾਂ ਬਣਾਈਆਂ। ਇਸ ਦੇ ਨਾਲ ਮੁੰਬਈ ਨੇ 161 ਦੌੜਾਂ 'ਤੇ ਆਪਣੀ ਪਾਰੀ ਖਤਮ ਕੀਤੀ। ਪੋਲਾਰਡ ਨੇ ਪੰਜ ਗੇਂਦਾਂ ਵਿਚ 22 ਦੌੜਾਂ ਬਣਾਈਆਂ, ਜਿਸ ਨਾਲ ਉਸਦਾ ਸਟ੍ਰਾਈਕ ਰੇਟ 440 ਤੱਕ ਚਲਾ ਗਿਆ। ਆਈ. ਪੀ. ਐੱਲ. ਵਿਚ ਪਹਿਲੀਆਂ ਪੰਜ ਗੇਂਦਾਂ ਦੀ ਇਹ ਸਭ ਤੋਂ ਵੱਡੀ ਪਾਰੀ ਸੀ।

ਇਹ ਖ਼ਬਰ ਪੜ੍ਹੋ-ਅਲਪਾਈਨ ਸਕੀ ਰੇਸਰ Lindsey vonn ਲੌਰੀਅਸ ਪੁਰਸਕਾਰ ਸਮਾਰੋਹ ਦੀ ਕਰੇਗੀ ਮੇਜ਼ਬਾਨੀ
ਪੋਲਾਰਡ ਨੇ ਆਪਣੀ ਪਾਰੀ ਦੇ ਦੌਰਾਨ 3 ਛੱਕੇ ਵੀ ਲਗਾਏ। ਇਸ ਦੇ ਨਾਲ ਹੀ ਆਈ. ਪੀ. ਐੱਲ. ਵਿਚ ਉਹ ਚੌਕਿਆਂ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ ਵਿਚ ਨੰਬਰ 1 'ਤੇ ਆ ਗਏ। ਖਾਸ ਗੱਲ ਇਹ ਹੈ ਕਿ ਇਹ ਰਿਕਾਰਡ ਤਾਂ ਸਿਕਸਰ ਕਿੰਗ ਕ੍ਰਿਸ ਗੇਲ ਦੇ ਨਾਂ 'ਤੇ ਵੀ ਨਹੀਂ ਹੈ।

PunjabKesari
ਪੋਲਾਰਡ ਦੇ ਹੁਣ ਆਈ. ਪੀ. ਐੱਲ. ਵਿਚ 215 ਚੌਕੇ ਅਤੇ 218 ਛੱਕੇ ਹੋ ਗਏ ਹਨ। ਜਦਕਿ ਗੇਲ ਨੇ ਆਈ. ਪੀ. ਐੱਲ. ਵਿਚ 399 ਚੌਕੇ ਅਤੇ 355 ਛੱਕੇ ਲਗਾਏ ਹਨ ਤਾਂ ਇਸ ਰਿਕਾਰਡ ਵਿਚ ਪੋਲਾਰਡ ਉਸ ਤੋਂ ਅੱਗੇ ਹੋ ਗਿਆ ਹੈ। ਇਹੀ ਨਹੀਂ ਪੋਲਾਰਡ ਹੁਣ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ ਵਿਚ ਪੰਜਵੇਂ ਸਥਾਨ 'ਤੇ ਵੀ ਆ ਗਏ ਹਨ। ਉਹ ਆਗਾਮੀ ਮੈਚਾਂ ਵਿਚ ਜੇਕਰ ਚਾਰ ਛੱਕੇ ਵੀ ਲਗਾ ਦਿੰਦੇ ਹਨ ਤਾਂ ਉਹ ਧੋਨੀ ਦਾ ਵੀ ਰਿਕਾਰਡ ਤੋੜ ਸਕਦੇ ਹਨ। ਦੇਖੋ ਰਿਕਾਰਡ-
ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼

355 ਕ੍ਰਿਸ ਗੇਲ
250 ਏ ਬੀ ਡਿਵੀਲੀਅਰਸ
230 ਰੋਹਿਤ ਸ਼ਰਮਾ
222 ਧੋਨੀ
219 ਕੀਰੋਨ ਪੋਲਾਰਡ

ਇਹ ਖ਼ਬਰ ਪੜ੍ਹੋ- ਟੈਨਿਸ ਮੈਚ ਹਾਰਨ ਤੋਂ ਬਾਅਦ ਜੂਨੀਅਰ ਖਿਡਾਰੀ ਕੌਮੇ ਨੇ ਵਿਰੋਧੀ ਨੂੰ ਮਾਰਿਆ ਥੱਪੜ
20ਵੇਂ ਓਵਰ ਵਿਚ ਸਭ ਤੋਂ ਜ਼ਿਆਦਾ ਛੱਕੇ
50- ਧੋਨੀ
33- ਕੀਰੋਨ ਪੋਲਾਰਡ
23- ਰਵਿੰਦਰ ਜਡੇਜਾ
23- ਰੋਹਿਤ ਸ਼ਰਮਾ
23- ਹਾਰਦਿਕ ਪੰਡਯਾ
19- ਏ ਬੀ ਡਿਵੀਲੀਅਰਸ

PunjabKesari
ਸੀਜ਼ਨ ਦੀ ਸਭ ਤੋਂ ਤੇਜ਼ ਸ. ਰੇਟ ਨਾਲ ਖੇਡੀ ਪਾਰੀ
440 ਕੀਰੋਨ ਪੋਲਾਰਡ (5 ਗੇਂਦਾਂ ਵਿਚ 22 ਦੌੜਾਂ)
344 ਭਾਨੁਕਾ ਰਾਜਪਕਸ਼ੇ (9 ਗੇਂਦਾਂ ਵਿਚ 31 ਦੌੜਾਂ
312 ਓਡੀਅਨ ਸਮਿੱਥ (8 ਗੇਂਦਾਂ ਵਿਚ 25 ਦੌੜਾਂ)
285 ਵਾਸ਼ਿੰਗਟਨ ਸੁੰਦਰ (14 ਗੇਂਦਾਂ ਵਿਚ 40 ਦੌੜਾਂ)
250 ਸ਼ਿਮਰੋਨ ਹਿੱਟਮਾਇਰ (14 ਗੇਂਦਾਂ ਵਿਚ 35 ਦੌੜਾਂ)

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News