ਬਾਇਰਨ ਮਿਨਊਨਿਖ ਨੇ ਯੂਨੀਅਨ ਬਰਲਿਨ ਨੂੰ ਹਰਾਇਆ

Tuesday, May 19, 2020 - 12:24 PM (IST)

ਬਾਇਰਨ ਮਿਨਊਨਿਖ ਨੇ ਯੂਨੀਅਨ ਬਰਲਿਨ ਨੂੰ ਹਰਾਇਆ

ਬਰਲਿਨ– ਰਾਬਰਟ ਲੇਵਾਨਦੋਵਸਕੀ ਦੇ ਸੈਸ਼ਨ ਦੇ 26ਵੇਂ ਲੀਗ ਗੋਲ ਦੀ ਮਦਦ ਨਾਲ ਚੋਟੀ ’ਤੇ ਚੱਲ ਰਹੀ ਬਾਇਰਨ ਮਿਨਊਨਿਖ ਨੇ ਬੁੰਦੇਸਲੀਗਾ ਫੁੱਟਬਾਲ ਟੂਰਨਾਮੈਂਟ ਵਿਚ ਦੋ ਮਹੀਨਿਆਂ ਵਿਚ ਆਪਣੇ ਪਹਿਲੇ ਮੈਚ ਵਿਚ ਖਿਤਾਬ ਦੀ ਆਪਣੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਯੂਨੀਅਨ ਬਰਲਿਨ ਨੂੰ ਖਾਲੀ ਸਟੇਡੀਅਮ ਵਿਚ 2-0 ਨਾਲ ਹਰਾਇਆ। ਲੇਵਾਨਦੋਵਸਕੀ ਨੇ ਪਹਿਲੇ ਹਾਫ ਵਿਚ ਪੈਨਲਟੀ ’ਤੇ ਗੋਲ ਕੀਤਾ ਜਦਕਿ ਡਿਫੈਂਡਰ ਬੇਂਜਾਮਿਨ ਪੇਵਾਰਡ ਨੇ ਦੂਜੇ ਹਾਫ ਦੇ ਆਖਰੀ ਪਲਾਂ ਵਿਚ ਹੈਡਰ ਨਾਲ ਗੋਲ ਕਰਕੇ ਬਾਇਰਨ ਦੀ 2-0 ਨਾਲ ਜਿੱਤ ਤੈਅ ਕੀਤੀ।  ਸ਼ਨੀਵਾਰ ਨੂੰ ਬੁੰਦੇਸਲੀਗਾ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਦੋਬਾਰਾ ਸ਼ੁਰੂ ਹੋਣ ਵਾਲੀ ਯੂਰਪ ਦੀ ਪਹਿਲੀ ਚੋਟੀ ਦੀ ਲੀਗ ਬਣੀ ਸੀ।

PunjabKesari

ਪੋਲੈਂਡ ਦਾ ਸਾਟਰ ਲੇਵਾਨਦੋਵਸਕੀ ਮਾਰਚ ਦੇ ਅੱਧ ਵਿਚ ਲੀਗ ਦੇ ਮੁਲਤਵੀ ਹੋਣ ਤੋਂ ਪਹਿਲਾਂ ਸੱਟ ਦੇ ਕਾਰਣ ਦੋ ਮੈਚਾਂ ਵਿਚ ਨਹੀਂ ਖੇਡ ਸਕਿਆ ਸੀ। ਉਸ ਨੇ ਇਸ ਸੈਸ਼ਨ ਵਿਚ ਬਾਇਰਨ ਦੇ ਲਈ ਸਾਰੀਆਂ ਪ੍ਰਤੀਯੋਗਿਤਾਵਾਂ ਵਿਚ 40 ਗੋਲ ਕੀਤੇ ਹਨ। ਬਾਇਰਨ ਨੇ ਅੰਕ ਸੂਚੀ ਵਿਚ ਬੇਰੂਸੀਅਾ ਡੋਰਟਮੰਡ ’ਤੇ 4 ਅੰਕਾਂ ਦੀ ਬੜ੍ਹਤ ਬਣਾ ਲਈ ਹੈ। ਸ਼ਨੀਵਾਰ ਨੂੰ ਸ਼ਾਲਕੇ ਨੂੰ 4-0 ਨਾਲ ਹਰਾਉਣ ਵਾਲਾ ਡੋਰਟਮੰਡ 26 ਮਈ ਨੂੰ ਅਹਿਮ ਮੁਕਾਬਲੇ ਵਿਚ ਬਾਇਰਨ ਦੀ ਮੇਜ਼ਬਾਨੀ ਕਰੇਗਾ। ਐਤਵਾਰ ਨੂੰ ਹੀ ਕੋਲੋਨ ਵਿਚ ਇਕ ਹੋਰ ਮੈਚ ਵਿਚ ਮੇਂਜ ਨੇ 0-2 ਨਾਲ ਪਿਛੜਨ ਦੇ ਬਾਵਜੂਦ ਐੱਫ. ਸੀ. ਕੋਲੋਨ ਨੂੰ 2-2 ਨਾਲ ਬਰਾਬਰੀ ’ਤੇ ਰੋਕਿਆ।


author

Ranjit

Content Editor

Related News