ਅੰਡਰ-18 ਖਿਡਾਰੀਆਂ ਲਈ ਬਾਉਂਸਰ ''ਤੇ ਲੱਗ ਸਕਦੀ ਹੈ ਪਾਬੰਦੀ, MCC ਨੇ ਸ਼ੁਰੂ ਕੀਤੀ ਚਰਚਾ

01/25/2021 5:36:31 PM

ਲੰਡਨ (ਭਾਸ਼ਾ): ਕਨਕਸ਼ਨ (ਸਿਰ 'ਤੇ ਸੱਟ ਲੱਗਣ ਨਾਲ ਬੇਹੋਸ਼ ਹੋਣ ਜਿਹੀ ਸਥਿਤੀ) ਮਾਮਲਿਆਂ ਦੇ ਇਕ ਮਾਹਰ ਨੇ ਕ੍ਰਿਕਟ ਅਧਿਕਾਰੀਆਂ ਨੂੰ 18 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਖ਼ਿਲਾਫ਼ ਬਾਉਂਸਰਾਂ ਦੀ ਵਰਤੋਂ ਨੂੰ ਪਾਬੰਦੀਸ਼ੁਦਾ ਕਰਨ ਦੀ ਮੰਗ ਕੀਤੀ ਹੈ, ਜਿਸ ਨਾਲ ਲੰਬੇਂ ਸਮੇਂ ਤੱਕ ਹੋਣ ਵਾਲੀਆਂ ਸਮੱਸਿਆਵਾਂ ਨੂੰ ਸੀਮਤ ਕੀਤਾ ਜਾ ਸਕੇ। ਇਸ ਦੌਰਾਨ ਕ੍ਰਿਕਟ ਦੇ ਨਿਯਮਾਂ ਦੇ ਸਰਪ੍ਰਸਤ ਮੇਰਿਲਬੋਨ ਕ੍ਰਿਕਟ ਕਲੱਬ (ਐੱਮ.ਸੀ.ਸੀ.) ਨੇ ਵੀ ਗੇਂਦਬਾਜ਼ੀ ਦੇ ਸ਼ੌਰਟ ਪਿਚ ਗੇਂਦ ਕਰਨ ਦੀ ਇਜਾਜ਼ਤ 'ਤੇ ਚਰਚਾ ਅਤੇ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। 

ਸਿਰ ਦੀ ਸੱਟ ਨਾਲ ਸਬੰਧਤ ਅੰਤਰਰਾਸ਼ਟਰੀ ਸ਼ੋਧ ਸੰਸਥਾ ਦੇ ਮੀਡੀਆ ਨਿਦੇਸ਼ਕ ਮਾਇਕਲ ਟਰਨਰ ਨੇ ਬ੍ਰਿਟਿਸ਼ ਅਖ਼ਬਾਰ 'ਦੀ ਟੇਲੀਗ੍ਰਾਫ' ਨੂੰ ਕਿਹਾ,''ਜਦੋਂ ਤੁਸੀਂ ਜਵਾਨ ਤੋਂ ਬਾਲਗ ਹੋ ਰਹੇ ਹੁੰਦੇ ਹੋ ਉਦੋਂ ਤੁਹਾਡੇ ਦਿਮਾਗ ਦਾ ਵੀ ਵਿਕਾਸ ਹੋ ਰਿਹਾ ਹੁੰਦਾ ਹੈ ਅਤੇ ਅਜਿਹੇ ਵਿਚ ਤੁਸੀਂ ਕਨਕਸ਼ਨ ਤੋਂ ਬਚਣਾ ਚਾਹੋਗੇ। ਤੁਸੀਂ ਕਿਸੇ ਵੀ ਉਮਰ ਵਿਚ ਕਨਕਸ਼ਨ ਤੋਂ ਬਚਣ ਚਾਹੋਗੇ। ਇਹ ਜਵਾਨਾਂ ਲਈ ਕਾਫੀ ਖਤਰਨਾਕ ਹੈ।'' ਉਹਨਾਂ ਨੇ ਕਿਹਾ,''ਇਸ ਉਮਰ ਸਮੂਹ ਦੇ ਖਿਡਾਰੀਆਂ ਨੂੰ ਕਨਕਸ਼ਨ ਤੋਂ ਬਚਾਉਣ ਲਈ ਨਿਯਮਾਂ ਵਿਚ ਤਬਦੀਲੀ ਕਰ ਕੇ ਇਸ ਨੂੰ ਯਕੀਨੀ ਕੀਤਾ ਜਾਣਾ ਚਾਹੀਦਾ ਹੈ। ਇਸ ਮਾਮਲੇ ਬਾਰੇ ਅਧਿਕਾਰੀਆਂ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।'' ਟਰਨਰ ਨੇ ਕਿਹਾ ਕਿ ਹੈਲਮੇਟ ਸਿਰਫ ਫ੍ਰੈਕਚਰ ਤੋਂ ਬਚਾਉਂਦਾ ਹੈ, ਕਨਕਸ਼ਨ ਤੋਂ ਨਹੀਂ। ਉਹਨਾਂ ਨੇ ਕਿਹਾ ਕਿ ਹੈਲਮੇਟ ਨੂੰ ਸਿਰ ਦੇ ਫ੍ਰੈਕਚਰ ਤੋਂ ਬਚਾਉਣ ਲਈ ਤਿਆਰ ਕੀਤਾ ਗਿਆ ਹੈ, ਕਨਕਸ਼ਨ ਰੋਕਣ ਲਈ ਨਹੀਂ। ਅਜਿਹੇ ਵਿਚ ਇਸ ਨਾਲ ਨਜਿੱਠਣ ਦਾ ਇਕ ਹੀ ਰਸਤਾ ਹੈ, ਜੇਕਰ ਜ਼ਰੂਰੀ ਹੋਵੇ ਤਾਂ ਨਿਯਮਾਂ ਵਿਚ ਤਬਦੀਲੀ ਹੋਣੀ ਚਾਹੀਦੀ ਹੈ।'' 

ਉਹਨਾਂ ਨੇ ਚਿਤਾਵਨੀ ਦਿੱਤੀ ਕਿ ਛੋਟੀ ਉਮਰ ਦੇ ਕ੍ਰਿਕਟਰਾਂ ਨੂੰ ਸਿਰ 'ਤੇ ਸੱਟ ਲੱਗਣ ਨਾਲ ਲੰਬੇਂ ਸਮੇਂ ਤੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਨੌਜਵਾਨਾਂ ਦੇ ਦਿਮਾਗ 'ਤੇ ਗੰਭੀਰ ਅਸਰ ਪੈਣ ਦੀ ਸੰਭਾਵਨਾ ਹੈ ਕਿਉਂਕਿ ਉਹਨਾਂ ਦੇ ਦਿਮਾਗ ਦਾ ਵਿਕਾਸ ਹੋ ਰਿਹਾ ਹੁੰਦਾ ਹੈ। ਟਰਨਰ ਨੇ ਸੁਝਾਅ ਦਿੱਤਾ ਕਿ ਸੀਨੀਅਰ ਕ੍ਰਿਕਟਰਾਂ ਨਾਲ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੇ 18 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਦੇ ਮਾਤਾ-ਪਿਤਾ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਇਸ ਲਈ ਉਹਨਾਂ ਦੀ ਸਹਿਮਤੀ ਹਾਸਲ ਕੀਤੀ ਜਾਣੀ ਚਾਹੀਦੀ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News