ਓਟੱਰਸ ਸਕੁਐਸ਼ : ਰੰਜੀਤ ਨੂੰ ਹਰਾ ਕੇ ਸ਼ਾਹਨੀ ਫਾਈਨਲ ''ਚ ਪਹੁੰਚੇ

Sunday, Apr 14, 2019 - 01:33 PM (IST)

ਓਟੱਰਸ ਸਕੁਐਸ਼ : ਰੰਜੀਤ ਨੂੰ ਹਰਾ ਕੇ ਸ਼ਾਹਨੀ ਫਾਈਨਲ ''ਚ ਪਹੁੰਚੇ

ਮੁੰਬਈ— ਜੂਨੀਅਰ ਤੁਸ਼ਾਰ ਸ਼ਾਹਨੀ ਨੇ ਓਟੱਰਸ ਕਲੱਬ ਵੇਦਾਂਤ ਸਕੁਐਸ਼ ਦੇ ਪੁਰਸ਼ਾਂ ਦੇ ਸੈਮੀਫਾਈਨਲ ਮੁਕਾਬਲੇ 'ਚ ਦੂਜਾ ਦਰਜਾ ਪ੍ਰਾਪਤ ਰੰਜੀਤ ਸਿੰਘ ਨੂੰ ਹਰਾ ਕੇ ਉਲਟਫੇਰ ਕੀਤਾ। ਸ਼ਾਹਨੀ ਨੇ ਇਸ ਮੁਕਾਬਲੇ ਨੂੰ 11-5, 7-11, 11-8, 11-8 ਨਾਲ ਆਪਣੇ ਨਾਂ ਕੀਤਾ। ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਅਭਿਸ਼ੇਕ ਅਗਰਵਾਲ ਨਾਲ ਹੋਵੇਗਾ।

ਅਭਿਸ਼ੇਕ ਨੇ ਇਕ ਹੋਰ ਸੈਮੀਫਾਈਨਲ 'ਚ ਸੰਦੀਪ ਜਾਂਗੜਾ ਨੂੰ 11-8, 11-5, 11-6 ਨਾਲ ਹਰਾਇਆ। ਮਹਿਲਾਵਾਂ ਦੇ ਖਿਤਾਬੀ ਮੁਕਾਬਲੇ 'ਚ ਚੋਟੀ ਦਾ ਦਰਜਾ ਪ੍ਰਾਪਤ ਉਰਵਸ਼ੀ ਜੋਸ਼ੀ ਦਾ ਮੁਕਾਬਲਾ ਸਾਨਿਆ ਵਤਸ ਨਾਲ ਹੋਵੇਗਾ। ਉਰਵਸ਼ੀ ਨੇ ਸੈਮੀਫਾਈਨਲ 'ਚ ਰਾਧਿਕਾ ਰਾਠੌੜ ਨੂੰ 11-8, 11-3, 11-6 ਨਾਲ ਜਦਕਿ ਸਾਨਿਆ ਨੇ ਐਸ਼ਵਰਿਆ ਖੁਬਚੰਦਾਨੀ ਨੂੰ 11-7, 12-10, 11-7 ਨਾਲ ਹਰਾਇਆ।


author

Tarsem Singh

Content Editor

Related News