ਤੁਸ਼ਾਰ ਦੇਸ਼ਪਾਂਡੇ ਦਾ ਲੰਡਨ ''ਚ ਹੋਇਆ ਸਫਲ ਅਪਰੇਸ਼ਨ, ਕਿਹਾ- ਲੰਬੇ ਸਮੇਂ ਤੋਂ ਇਸ ਨਾਲ ਜੂਝ ਰਿਹਾ ਸੀ

Tuesday, Oct 01, 2024 - 04:16 PM (IST)

ਤੁਸ਼ਾਰ ਦੇਸ਼ਪਾਂਡੇ ਦਾ ਲੰਡਨ ''ਚ ਹੋਇਆ ਸਫਲ ਅਪਰੇਸ਼ਨ, ਕਿਹਾ- ਲੰਬੇ ਸਮੇਂ ਤੋਂ ਇਸ ਨਾਲ ਜੂਝ ਰਿਹਾ ਸੀ

ਮੁੰਬਈ— ਦਲੀਪ ਟਰਾਫੀ ਦੇ ਦੂਜੇ ਦੌਰ ਤੋਂ ਬਾਹਰ ਹੋ ਚੁੱਕੇ ਭਾਰਤ ਅਤੇ ਮੁੰਬਈ ਦੇ ਤੇਜ਼ ਗੇਂਦਬਾਜ਼ ਤੁਸ਼ਾਰ ਦੇਸ਼ਪਾਂਡੇ ਦਾ ਲੰਡਨ 'ਚ ਗਿੱਟੇ ਦਾ ਆਪਰੇਸ਼ਨ ਹੋਇਆ। ਇਸ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਪੋਸਟ 'ਚ ਸਰਜਰੀ ਦੀ ਜਾਣਕਾਰੀ ਦਿੱਤੀ।

ਦੇਸ਼ਪਾਂਡੇ ਨੂੰ ਆਉਣ ਵਾਲੇ ਰਣਜੀ ਟਰਾਫੀ ਸੀਜ਼ਨ ਲਈ ਮੁੰਬਈ ਦੀ 30 ਸੰਭਾਵਿਤ ਖਿਡਾਰੀਆਂ ਦੀ ਸੂਚੀ ਤੋਂ ਬਾਹਰ ਰੱਖਿਆ ਗਿਆ ਸੀ। ਦੇਸ਼ਪਾਂਡੇ ਨੇ ਕਿਹਾ, 'ਇਹ ਪੋਸਟ ਮੇਰੇ ਗਿੱਟੇ ਦੀ ਸਰਜਰੀ ਬਾਰੇ ਅਪਡੇਟ ਹੈ ਜੋ ਕੱਲ੍ਹ ਕੀਤੀ ਗਈ ਸੀ ਅਤੇ ਬਹੁਤ ਵਧੀਆ ਚੱਲੀ ਸੀ।' ਉਸ ਨੇ ਕਿਹਾ, 'ਇਹ ਬਹੁਤ ਰਾਹਤ ਦੀ ਗੱਲ ਹੈ ਕਿਉਂਕਿ ਮੈਂ ਲੰਬੇ ਸਮੇਂ ਤੋਂ ਇਸ ਨਾਲ ਜੂਝ ਰਿਹਾ ਸੀ। ਮੈਂ ਆਪਣੇ ਪਰਿਵਾਰ, ਦੋਸਤਾਂ ਅਤੇ ਆਪਣੇ ਸਾਰੇ ਪ੍ਰਸ਼ੰਸਕਾਂ ਦੀਆਂ ਸ਼ੁਭਕਾਮਨਾਵਾਂ, ਪਿਆਰ ਅਤੇ ਭਰੋਸੇ ਲਈ ਬਹੁਤ ਧੰਨਵਾਦੀ ਹਾਂ।

ਜੁਲਾਈ 'ਚ ਭਾਰਤ ਦੇ ਜ਼ਿੰਬਾਬਵੇ ਦੌਰੇ ਦੌਰਾਨ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨ ਵਾਲੇ ਦੇਸ਼ਪਾਂਡੇ ਨੇ ਕਿਹਾ, 'ਇਥੋਂ ਮੈਂ ਠੀਕ ਹੋਣ ਅਤੇ ਪਹਿਲਾਂ ਨਾਲੋਂ ਬਿਹਤਰ ਹੋਣ ਅਤੇ ਮਜ਼ਬੂਤ ​​ਹੋਣ ਲਈ ਆਪਣੀ ਯਾਤਰਾ ਸ਼ੁਰੂ ਕਰਦਾ ਹਾਂ।'


author

Tarsem Singh

Content Editor

Related News