ਤੁਰਕੀ ਦੇ ਫੁੱਟਬਾਲਰ ਨੇ ਕੋਰੋਨਾ ਦੇ ਸ਼ਿਕਾਰ ਆਪਣੇ 5 ਸਾਲਾ ਬੇਟੇ ਦੀ ਕੀਤੀ ਹੱਤਿਆ
Thursday, May 14, 2020 - 06:48 PM (IST)

ਅੰਕਾਰਾ– ਤੁਰਕੀ ਦੇ ਅਧਿਕਾਰੀਆਂ ਨੇ ਸਾਬਕਾ ਚੋਟੀ ਦੇ ਫੁੱਟਬਾਲਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਕੋਰੋਨਾ ਵਾਇਰਸ ਦਾ ਇਲਾਜ ਕਰਵਾ ਰਹੇ ਆਪਣੇ 5 ਸਾਲਾ ਬੇਟੇ ਦੀ ਹੱਤਿਆ ਦੀ ਗੱਲ ਮੰਨੀ ਹੈ। ਕੇਵਹੇਰ ਟੋਕਟਾਸ ਨੇ ਖੁਦ ਨੂੰ ਪੁਲਸ ਦੇ ਹਵਾਲੇ ਕੀਤਾ। ਉਸ ਨੇ ਕਬੂਲ ਕੀਤਾ ਕਿ ਉਸ ਨੇ 4 ਮਈ ਨੂੰ ਆਪਣੇ ਬੇਟੇ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਬੱਚਾ ਕੋਰੋਨਾ ਜਾਂਚ ਵਿਚ ਨੈਗੇਟਿਵ ਪਾਇਆ ਗਿਆ। ਫੁੱਟਬਾਲਰ ਨੇ ਕਿਹਾ ਕਿ ਉਸ ਨੇ ਬੱਚੇ ਨੂੰ ਇਸ ਲਈ ਮਾਰਿਆ ਕਿਉਂਕਿ ਉਹ ਉਸ ਨੂੰ ਪਿਆਰ ਨਹੀਂ ਕਰਦਾ ਸੀ। ਬੱਚੇ ਨੂੰ ਖੰਘ ਤੇ ਬੁਖਾਰ ਦੀ ਸ਼ਿਕਾਇਤ ’ਤੇ 23 ਅਪ੍ਰੈਲ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ । ਉਹ ਆਪਣੇ ਪਿਤਾ ਦੇ ਨਾਲ ਇਕਾਂਤਵਾਸ ਵਿਚ ਸੀ।