ਨਡਾਲ ਨੂੰ ਹਰਾ ਸਿਟਸਿਪਾਸ ਫਾਈਨਲ 'ਚ ਪੁੱਜੇ, ਜੋਕੋਵਿਚ ਨਾਲ ਸਾਹਮਣਾ

Sunday, May 12, 2019 - 03:32 PM (IST)

ਨਡਾਲ ਨੂੰ ਹਰਾ ਸਿਟਸਿਪਾਸ ਫਾਈਨਲ 'ਚ ਪੁੱਜੇ, ਜੋਕੋਵਿਚ ਨਾਲ ਸਾਹਮਣਾ

ਮੈਡਰਿਡ— ਸਟੇਫਾਨੋਸ ਸਿਟਸਿਪਾਸ ਨੇ ਮੈਡਰਿਡ ਓਪਨ ਦੇ ਸੈਮੀਫਾਈਨਲ 'ਚ ਸਪੇਨ ਦੇ ਦਿੱਗਜ ਰਾਫੇਲ ਨਡਾਲ ਨੂੰ ਹਰਾ ਕੇ ਉਲਟਫੇਰ ਕਰਦੇ ਹੋਏ ਫਾਈਨਲ 'ਚ ਜਗ੍ਹਾ ਪੱਕੀ ਕੀਤੀ ਜਿੱਥੇ ਉਨ੍ਹਾਂ ਦਾ ਸਾਹਮਣਾ ਸਿਖਰ ਰੈਂਕਿੰਗ ਦੇ ਖਿਡਾਰੀ ਨੋਵਾਕ ਜੋਕੋਵਿਚ ਨਾਲ ਹੋਵੇਗਾ।PunjabKesariਮੁਕਾਬਲੇ ਤੋਂ ਪਹਿਲਾਂ ਨਡਾਲ ਨੂੰ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਸ਼ਨੀਵਾਰ ਨੂੰ ਇੱਥੇ 20 ਸਾਲ ਦੇ ਯੂਨਾਨ ਦੇ ਖਿਡਾਰੀ ਨੇ ਉਨ੍ਹਾਂ ਨੂੰ 6-4,2-6,6-3 ਨਾਲ ਮਾਤ ਦਿੱਤੀ। ਇਸ ਜਿੱਤ ਦੇ ਨਾਲ ਹੀ ਸਿਟਸਿਪਾਸ ਨੇ ਚੌਥੀ ਵਾਰ ਏ. ਟੀ. ਪੀ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਇਕ ਹੋਰ ਸੈਮੀਫਾਈਨਲ 'ਚ ਜੋਕੋਵਿਚ ਨੇ ਡੋਮਨਿਕ ਥਿਏਮ ਦੀ ਚੁਣੋਤੀ ਨੂੰ ਰੋਮਾਂਚਕ ਮੁਕਾਬਲੇ 'ਚ 7-6, 7-6 ਨਾਲ ਖਤਮ ਕੀਤਾ।PunjabKesari


Related News