ਲੈਅ ਵਾਪਸ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਮੇਰੇ ''ਤੇ ਜ਼ਿਆਦਾ ਜ਼ਿੰਮੇਵਾਰੀ ਹੈ : ਸ਼ੰਮੀ
Wednesday, Mar 05, 2025 - 03:15 PM (IST)

ਦੁਬਈ- ਮੁਹੰਮਦ ਸ਼ੰਮੀ ਨੇ ਸਵੀਕਾਰ ਕੀਤਾ ਹੈ ਕਿ ਭਾਰਤ ਦੇ ਇਕੱਲੇ ਪ੍ਰਮੁੱਖ ਤੇਜ਼ ਗੇਂਦਬਾਜ਼ ਹੋਣ ਕਾਰਨ ਉਨ੍ਹਾਂ 'ਤੇ ਕਾਫੀ ਜ਼ਿੰਮੇਵਾਰੀ ਹੈ ਪਰ ਉਹ ਆਪਣੀ ਲੈਅ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂਜੋ ਚੈਂਪੀਅਨਜ਼ ਟਰਾਫੀ 'ਚ ਟੀਮ ਦੀਆਂ ਜ਼ਰੂਰਤਾਂ 'ਤੇ ਖਰਾ ਉਤਰ ਸਕੇ। ਸੱਟ ਤੋਂ ਵਾਪਸੀ ਕਰਨ ਵਾਲੇ ਸ਼ੰਮੀ ਨੇ ਸੱਟ ਦਾ ਸ਼ਿਕਾਰ ਜਸਪ੍ਰੀਤ ਬੁਮਰਾਹ ਦੀ ਗੈਰ ਮੌਜੂਦਗੀ 'ਚ ਚੈਂਪੀਅਨਜ਼ ਟਰਾਫੀ ਦੇ ਦੌਰਾਨ ਹਰਸ਼ਿਤ ਰਾਣਾ ਜਾਂ ਹਾਰਦਿਕ ਪੰਡਯਾ ਨਾਲ ਨਵੀਂ ਗੇਂਦ ਸੰਭਾਲੀ। ਰਾਣਾ ਅਜੇ ਨਵੇਂ ਹਨ ਤੇ ਪੰਡਯਾ ਹਰਫਨਮੌਲਾ ਹਨ ਜੋ ਆਮ ਤੌਰ 'ਤੇ ਵਨਡੇ 'ਚ 10 ਓਵਰ ਨਹੀਂ ਕਰਾਉਂਦੇ।
ਸ਼ੰਮੀ ਨੇ ਕਿਹਾ ਕਿ ਅਜੇ ਟੂਰਨਾਮੈਂਟ 'ਟ 8 ਵਿਕਟਾਂ ਲਈਆਂ ਹਨ। ਉਨ੍ਹਾਂ ਨੂੰ ਆਸਟ੍ਰੇਲੀਆ 'ਤੇ ਸੈਮੀਫਾਈਨਲ 'ਚ ਚਾਰ ਵਿਕਟਾਂ ਨਾਲ ਜਿੱਤ ਮਿਣ ਤੋਂ ਬਾਅਦ ਉਨ੍ਹਾਂ ਕਿਹਾ, 'ਮੈਂ ਆਪਣੀ ਲੈਅ ਮੁੜ ਹਾਸਲ ਕਰਕੇ ਟੀਮ ਲਈ ਜ਼ਿਆਦਾ ਯੋਗਦਾਨ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਦੋ ਮਾਹਰ ਤੇਜ਼ ਗੇਂਦਬਾਜ਼ ਟੀਮ ਵਿਚ ਨਹੀਂ ਹਨ ਤੇ ਮੇਰੇ 'ਤੇ ਜ਼ਿਆਦਾ ਜ਼ਿੰਮੇਵਾਰੀ ਹੈ। ਸ਼ੰਮੀ ਨੇ ਕਿਹਾ ਕਿ ਬੁਮਰਾਹ ਦੀ ਗੈਰ ਮੌਜੂਦਗੀ 'ਚ ਉਨ੍ਹਾਂ ਦਾ ਕਾਰਜਭਾਰ ਵਧ ਗਿਆ ਹੈ ਤੇ ਉਹ ਸੌ ਫੀਸਦੀ ਤੋਂ ਜ਼ਿਆਦਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।