ਟੋਟੇਨਹੈਮ ਦੇ 8 ਖਿਡਾਰੀ ਤੇ ਪੰਜ ਸਟਾਫ਼ ਮੈਂਬਰ ਕੋਰੋਨਾ ਵਾਇਰਸ ਨਾਲ ਇਨਫੈਕਟਿਡ
Thursday, Dec 09, 2021 - 07:23 PM (IST)

ਸਪੋਰਟਸ ਡੈਸਕ- ਇੰਗਲਿਸ਼ ਪ੍ਰੀਮੀਅਰ ਲੀਗ ਦੀ ਟੀਮ ਟੋਟੇਨਹੈਮ ਦੇ ਮੈਨੇਜਰ ਐਂਟੋਨੀਓ ਕੋਂਟੇ ਨੇ ਬੁੱਧਵਾਰ ਨੂੰ ਦੱਸਿਆ ਕਿ ਟੀਮ ਦੇ 8 ਖਿਡਾਰੀ ਤੇ ਸਟਾਫ਼ ਦੇ ਪੰਜ ਮੈਂਬਰ ਕੋਰੋਨਾ ਵਾਇਰਸ ਜਾਂਚ 'ਚ ਪਾਜ਼ੇਟਿਵ ਪਾਏ ਗਏ ਹਨ। ਕੋਂਟੇ ਨੇ ਸਥਿਤੀ ਨੂੰ ਗੰਭੀਰ ਦਸਦੇ ਹੋਏ ਕਿਹਾ, 'ਹਰੇਕ ਦਿਨ ਕੋਵਿਡ ਨਾਲ ਇਨਫੈਕਟਿਡ ਲੋਕ ਸਾਹਮਣੇ ਆ ਰਹੇ ਹਨ।' ਟੋਟੇਨਹੈਮ ਨੂੰ ਵੀਰਵਾਰ ਨੂੰ ਯੂਰਪੀ ਕਾਨਫਰੈਂਸ ਲੀਗ ਦੇ ਮੈਚ 'ਚ ਰੇਨੇਸ ਨਾਲ ਭਿੜਨਾ ਹੈ। ਯੂਏਫਾ ਦੇ ਨਿਯਮਾ ਦੇ ਮੁਤਾਬਕ ਕਲੱਬ ਦੇ ਕੋਲ ਜਦੋਂ ਤਕ ਘੱਟੋ-ਘੱਟ ਇਕ ਗੋਲਕੀਪਰ ਸਮੇਤ ਘੱਟੋ-ਘੱਟ 13 ਖਿਡਾਰੀ ਮੌਜੂਦ ਰਹਿਣਗੇ ਤਦ ਤਕ ਮਕਾਬਲੇ ਦਾ ਆਯੋਜਨ ਹੋਵੇਗਾ। ਕੋਂਟੇ ਨੇ ਕਿਹਾ ਕਿ ਯਕੀਨੀ ਤੌਰ 'ਤੇ ਅਸੀਂ ਥੋੜ੍ਹਾ ਡਰੇ ਹੋਏ ਹਾਂ ਕਿਉਂਕਿ ਸਾਨੂੰ ਨਹੀਂ ਪਤਾ ਕਿ ਕੀ ਹੋਵੇਗਾ।