ਟਾਮ ਮੂਡੀ ਲਖਨਊ ਸੁਪਰ ਜਾਇੰਟਸ ਦਾ ਕ੍ਰਿਕਟ ਨਿਰਦੇਸ਼ਕ ਨਿਯੁਕਤ
Wednesday, Nov 05, 2025 - 11:51 AM (IST)
ਲਖਨਊ– ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਟੀਮ ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਨੇ ਮੰਗਲਵਾਰ ਨੂੰ ਆਸਟ੍ਰੇਲੀਆ ਦੇ ਸਾਬਕਾ ਆਲਰਾਊਂਡਰ ਟਾਮ ਮੂਡੀ ਨੂੰ ਇਸ ਟੀ-20 ਲੀਗ ਦੇ ਆਗਾਮੀ ਸੈਸ਼ਨ ਲਈ ਆਪਣਾ ਵਿਸ਼ਵ ਪੱਧਰੀ ਕ੍ਰਿਕਟ ਨਿਰਦੇਸ਼ਕ ਨਿਯੁਕਤ ਕੀਤਾ ਹੈ।
ਆਈ. ਪੀ. ਐੱਲ. ਵਿਚ ਵੱਡਾ ਤਜਰਬਾ ਰੱਖਣ ਵਾਲਾ 60 ਸਾਲਾ ਮੂਡੀ ਸਨਰਾਈਜ਼ਰਜ਼ ਹੈਦਰਾਬਾਦ ਦਾ 2 ਵਾਰ ਮੁੱਖ ਕੋਚ ਰਹਿ ਚੁੱਕਾ ਹੈ। ਉਸ ਨੇ 2022 ਵਿਚ ਬ੍ਰਾਇਨ ਲਾਰਾ ਦੇ ਮੁੱਖ ਕੋਚ ਬਣਨ ’ਤੇ ਇਹ ਫ੍ਰੈਂਚਾਈਜ਼ੀ ਛੱਡ ਦਿੱਤੀ ਸੀ।
ਮੂਡੀ ਨੇ ਆਸਟ੍ਰੇਲੀਆ ਵੱਲੋਂ 8 ਟੈਸਟ ਤੇ 76 ਵਨ ਡੇ ਮੈਚ ਖੇਡੇ ਹਨ। ਉਸ ਨੇ ਦੋਵਾਂ ਰੂਪਾਂ ਵਿਚ ਕੁੱਲ ਮਿਲਾ ਕੇ 1667 ਦੌੜਾਂ ਬਣਾਈਆਂ ਤੇ 54 ਵਿਕਟਾਂ ਲਈਆਂ ਹਨ।
