ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਅਸਮ ਪੁਲਸ ’ਚ ਬਣੀ DSP
Thursday, Jan 13, 2022 - 01:29 PM (IST)
ਗੁਹਾਟੀ (ਭਾਸ਼ਾ)- ਅਸਮ ਸਰਕਾਰ ਨੇ ਟੋਕੀਓ ਓਲੰਪਿਕ ਖੇਡਾਂ-2020 ਦੀ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਡੀ. ਐੱਸ. ਪੀ. ਨਿਯੁਕਤ ਕੀਤਾ ਹੈ। ਅਸਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਗੁਹਾਟੀ ’ਚ ਅਸਮ ਸੈਕਟਰੀਏਟ ’ਚ ਇਕ ਸਮਾਰੋਹ ਦੌਰਾਨ ਮੁੱਕੇਬਾਜ਼ ਨੂੰ ਨਿਯੁਕਤੀ ਪੱਤਰ ਸੋਂਪਿਆ।
ਇਹ ਵੀ ਪੜ੍ਹੋ: ਅਦਾਕਾਰ ਸਿਧਾਰਥ ਨੇ ‘ਇਤਰਾਜ਼ਯੋਗ ਟਿੱਪਣੀ’ ਲਈ ਮੰਗੀ ਮਾਫ਼ੀ, ਸਾਇਨਾ ਨੇਹਵਾਲ ਨੇ ਦਿੱਤੀ ਇਹ ਪ੍ਰਤੀਕਿਰਿਆ
6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਅਤੇ ਵਿਜੇਂਦਰ ਸਿੰਘ ਤੋਂ ਬਾਅਦ ਬੋਰਗੋਹੇਨ ਓਲੰਪਿਕ ਖੇਡਾਂ ’ਤੇ ਮੁੱਕੇਬਾਜ਼ੀ ’ਚ ਪੋਡੀਅਮ (ਟਾਪ-3) ’ਤੇ ਰਹਿਣ ਵਾਲੀ ਤੀਜੀ ਭਾਰਤੀ ਮੁੱਕੇਬਾਜ਼ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ 'ਚ ਅਸਾਮ ਦੇ ਮੁੱਖ ਮੰਤਰੀ ਨੇ ਗੁਹਾਟੀ 'ਚ ਆਯੋਜਿਤ ਇਕ ਸਨਮਾਨ ਸਮਾਰੋਹ 'ਚ ਬੋਰਗੋਹੇਨ ਨੂੰ 1 ਕਰੋੜ ਰੁਪਏ ਦਾ ਚੈੱਕ ਭੇਟ ਕੀਤਾ ਸੀ ਅਤੇ ਉਨ੍ਹਾਂ ਨੂੰ ਸੂਬਾ ਪੁਲਸ 'ਚ ਡੀ.ਐੱਸ.ਪੀ. ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਦੀ ਨਿਯੁਕਤੀ ਨੂੰ ਰਾਜ ਮੰਤਰੀ ਮੰਡਲ ਨੇ 29 ਅਕਤੂਬਰ ਨੂੰ ਪ੍ਰਵਾਨਗੀ ਦਿੱਤੀ ਸੀ।
ਇਹ ਵੀ ਪੜ੍ਹੋ: ਏਸ਼ੀਆ ਕੱਪ ’ਚ ਭਾਰਤੀ ਮਹਿਲਾ ਹਾਕੀ ਟੀਮ ਦੀ ਕਮਾਨ ਸੰਭਾਲੇਗੀ ਸਵਿਤਾ
ਨੋਟ: ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਨੂੰ ਅਸਮ ਪੁਲਸ 'ਚ ਮਿਲੀ DSP ਦੀ ਨੌਕਰੀ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।