ਦਿੱਲੀ ਹਾਫ ਮੈਰਾਥਨ ''ਚ ਉਤਰੇਗੀ ਤਿੰਨ ਵਾਰ ਦੀ ਓਲੰਪਿਕ ਚੈਂਪੀਅਨ ਦਿਬਾਬਾ

Sunday, Oct 07, 2018 - 10:50 AM (IST)

ਦਿੱਲੀ ਹਾਫ ਮੈਰਾਥਨ ''ਚ ਉਤਰੇਗੀ ਤਿੰਨ ਵਾਰ ਦੀ ਓਲੰਪਿਕ ਚੈਂਪੀਅਨ ਦਿਬਾਬਾ

ਨਵੀਂ ਦਿੱਲੀ— ਤਿੰਨ ਵਾਰ ਦੀ ਓਲੰਪਿਕ ਚੈਂਪੀਅਨ ਇਥੋਪੀਆ ਦੀ ਤਿਰੁਨੇਸ਼ ਦਿਬਾਬਾ 21 ਅਕਤੂਬਰ ਨੂੰ ਰਾਜਧਾਨੀ 'ਚ ਹੋਣ ਵਾਲੀ ਏਅਰਟੈੱਲ ਦਿੱਲੀ ਹਾਫ ਮੈਰਾਥਨ 'ਚ ਉਤਰੇਗੀ। 
PunjabKesari
ਤਿੰਨ ਓਲੰਪਿਕ ਖਿਤਾਬ, ਪੰਜ ਵਿਸ਼ਵ ਖਿਤਾਬ ਅਤੇ ਚਾਰ ਵਿਸ਼ਵ ਕ੍ਰਾਸ ਕੰਟਰੀ ਚੈਂਪੀਅਨਸ਼ਿਪ ਆਪਣੇ ਨਾਂ ਕਰਨ ਵਾਲੀ ਅਤੇ 5000 ਮੀਟਰ 'ਚ ਮੌਜੂਦਾ ਵਿਸ਼ਵ ਰਿਕਾਰਡਧਾਰੀ ਦਿਬਾਬਾ ਹਾਫ ਮੈਰਾਥਨ 'ਚ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਦੇ ਰੂਪ 'ਚ ਉਤਰੇਗੀ। 33 ਸਾਲਾ ਦਿਬਾਬਾ ਨੇ ਪਿਛਲੇ ਮਹੀਨੇ ਬਰਲਿਨ ਮੈਰਾਥਨ 'ਚ ਤੀਜਾ ਸਥਾਨ ਹਾਸਲ ਕੀਤਾ ਸੀ। ਦਿਬਾਬਾ ਨੇ 2003 'ਚ ਹੈਦਰਾਬਾਦ 'ਚ 5000 ਮੀਟਰ ਦੌੜ 'ਚ ਹਿੱਸਾ ਲਿਆ ਸੀ ਜਦੋਂ ਉਹ 18 ਸਾਲਾਂ ਦੀ ਸੀ।


Related News