ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਥੀ ਸਰ ਰਿਚਰਡ ਹੈਡਲੀ ਮੈਡਲ ਨਾਲ ਸਨਮਾਨਿਤ

04/14/2022 3:46:35 PM

ਵੈਲਿੰਗਟਨ (ਏਜੰਸੀ)- ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੂੰ 2021-22 ਸੀਜ਼ਨ 'ਚ ਉਨ੍ਹਾਂ ਦੇ ਲਗਾਤਾਰ ਪ੍ਰਦਰਸ਼ਨ ਲਈ ਵੀਰਵਾਰ ਨੂੰ ਨਿਊਜ਼ੀਲੈਂਡ ਕ੍ਰਿਕਟ ਐਵਾਰਡਸ 'ਚ ਸਰ ਰਿਚਰਡ ਹੈਡਲੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ। 14 ਸਾਲਾਂ ਦੇ ਕਰੀਅਰ ਵਿੱਚ ਸਾਊਥੀ ਦਾ ਇਹ ਪਹਿਲਾ ਸਰ ਰਿਚਰਡ ਹੈਡਲੀ ਮੈਡਲ ਹੈ। ਉਨ੍ਹਾਂ ਨੂੰ 2021-22 ਸੀਜ਼ਨ ਵਿੱਚ ਕ੍ਰਿਕਟ ਦੇ ਤਿੰਨਾਂ ਫਾਰਮੈਟਾਂ (ਵਨਡੇ, ਟੈਸਟ, ਟੀ-20) ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਰੇਹਮ ਨੇ ਇਮਰਾਨ ਖਾਨ 'ਤੇ ਲਈ ਚੁਟਕੀ, ਦਿ ਕਪਿਲ ਸ਼ਰਮਾ ਸ਼ੋਅ 'ਚ ਸਿੱਧੂ ਦੀ ਥਾਂ ਲੈ ਸਕਦੇ ਹਨ ਸਾਬਕਾ PM (ਵੀਡੀਓ)

ਜ਼ਿਕਰਯੋਗ ਹੈ ਕਿ ਸਾਊਥੀ ਟੈਸਟ ਵਿੱਚ ਨਿਊਜ਼ੀਲੈਂਡ ਦੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੀਜੇ ਬੱਲੇਬਾਜ਼ ਹਨ। ਸੱਜੇ ਹੱਥ ਦੇ ਸਵਿੰਗ ਗੇਂਦਬਾਜ਼ ਨੇ 2021 ਦੇ ਆਈ.ਸੀ.ਸੀ. ਪੁਰਸ਼ T20 ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ੀ ਹਮਲੇ ਦੀ ਅਗਵਾਈ ਕੀਤੀ ਸੀ ਅਤੇ ਭਾਰਤ ਵਿੱਚ T20I ਸੀਰੀਜ਼ ਲਈ ਟੀਮ ਦੀ ਕਪਤਾਨੀ ਕੀਤੀ ਸੀ। ਉਨ੍ਹਾਂ ਨੇ ਇਸ T20I ਸੀਜ਼ਨ ਵਿੱਚ 19.75 ਦੀ ਔਸਤ ਨਾਲ 12 ਵਿਕਟਾਂ ਲਈਆਂ, ਜਿਸ ਵਿੱਚ ਭਾਰਤ ਵਿਰੁੱਧ 3-16 ਦਾ ਸਰਵੋਤਮ ਪ੍ਰਦਰਸ਼ਨ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ: ਲਗਾਤਾਰ 5 ਮੈਚ ਹਾਰਨ ਤੋਂ ਬਾਅਦ ਰੋਹਿਤ ਸ਼ਰਮਾ ਨੂੰ ਇਕ ਹੋਰ ਝਟਕਾ, ਲੱਗਾ 24 ਲੱਖ ਰੁਪਏ ਜੁਰਮਾਨਾ

ਸਾਊਥੀ ਨੇ ਇਕ ਬਿਆਨ 'ਚ ਕਿਹਾ, 'ਇਸ ਤਰ੍ਹਾਂ ਦਾ ਵੱਕਾਰੀ ਮੈਡਲ ਜਿੱਤਣਾ ਬਹੁਤ ਸਨਮਾਨ ਦੀ ਗੱਲ ਹੈ। ਵੱਧਦੀ ਉਮਰ ਵਿਚ ਜ਼ਿਆਦਾਤਰ ਕ੍ਰਿਕਟਰਾਂ ਵਾਂਗ ਮੈਂ ਵੀ ਸਰ ਰਿਚਰਡ ਦੇ ਕਾਰਨਾਮਿਆਂ ਬਾਰੇ ਜਾਣਦਾ ਸੀ ਅਤੇ ਇਸ ਸਾਲ ਉਨ੍ਹਾਂ ਦੇ ਨਾਮ ਦੀ ਇੱਕ ਮੈਡਲ ਜਿੱਤਣਾ ਨਿਸ਼ਚਤ ਤੌਰ 'ਤੇ ਬਹੁਤ ਸਨਮਾਨ ਦੀ ਗੱਲ ਹੈ। ਪ੍ਰਸ਼ੰਸਾ ਚੰਗੀ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹ ਸਾਡੇ ਵੱਲੋਂ ਇਕ ਸਮੂਹ ਦੇ ਰੂਪ ਵਿਚ ਕੀਤੇ ਗਏ ਕੰਮ ਦਾ ਨਤੀਜਾ ਹੈ। ਅਸੀਂ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਆਪਣੀ ਕ੍ਰਿਕਟ ਖੇਡੀ ਹੈ, ਇਹ ਉਸ ਦਾ ਫਲ ਹੈ। ਇਸ ਦੌਰ ਦਾ ਹਿੱਸਾ ਬਣਨਾ ਅਤੇ ਆਪਣੇ ਦੇਸ਼ ਲਈ ਮੈਚ ਜਿੱਤਣ ਦੇ ਯੋਗ ਹੋਣਾ ਬਹੁਤ ਵਧੀਆ ਸੀ ਜੋ ਕਿ ਬਹੁਤ ਖਾਸ ਹੈ।'

ਇਹ ਵੀ ਪੜ੍ਹੋ: ਰੂਸ ਵੱਲੋਂ ਨਵੇਂ ਸਿਰੇ ਤੋਂ ਹਮਲੇ ਦਾ ਖ਼ਦਸ਼ਾ, ਬਾਈਡੇਨ ਨੇ ਯੂਕ੍ਰੇਨ ਲਈ ਨਵੀਂ ਫ਼ੌਜੀ ਸਹਾਇਤਾ ਕੀਤੀ ਮਨਜ਼ੂਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News