KKR ਦਾ ਧਾਕਡ਼ ਖਿਡਾਰੀ ਹੋਇਆ ਕੋਰੋਨਾ ਪਾਜ਼ੇਟਿਵ, ਨਹੀਂ ਜਾ ਸਕਿਆ ਵਾਪਸ ਆਪਣੇ ਦੇਸ਼

Saturday, May 08, 2021 - 10:57 AM (IST)

ਸਪੋਰਟਸ ਡੈਸਕ— ਖਿਡਾਰੀਆਂ ’ਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਹੁਣ ਖਿਡਾਰੀ ਆਪਣੇ-ਆਪਣੇ ਦੇਸ਼ ਵਾਪਸ ਜਾ ਰਹੇ ਹਨ। ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡਣ ਵਾਲਾ ਨਿਊਜ਼ੀਲੈਂਡ ਦਾ ਬੱਲੇਬਾਜ਼ ਟਿਮ ਸੇਫ਼ਰਟ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ ਜਿਸ ਕਾਰਨ ਇਹ ਖਿਡਾਰੀ ਹੋਰਨਾਂ ਖਿਡਾਰੀਆਂ ਦੇ ਨਾਲ ਆਪਣੇ ਦੇਸ਼ ਨਹੀਂ ਜਾ ਸਕਿਆ ਹੈ। ਨਿਊਜ਼ੀਲੈਂਡ ਕ੍ਰਿਕਟ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਦਿੱਲੀ ’ਚ ਮਿੰਨੀ ਬਾਇਓ-ਬਬਲ ਵਿਚ ਵਿਲੀਅਮਸਨ ਤੇ ਹੋਰ ਕੀਵੀ ਖਿਡਾਰੀ

PunjabKesariਸੇਫ਼ਰਟ ਇਲਾਜ ਤੇ ਇਕਾਂਤਵਾਸ ਦੀ ਮਿਆਦ ਤੋਂ ਗੁਜ਼ਰਨ ਤੇ ਕੋਰੋਨਾ ਲਈ ਨੈਗੇਟਿਵ ਟੈਸਟ ਹੋਣ ਦੇ ਬਾਅਦ ਨਿਊਜ਼ੀਲੈਂਡ ਰਵਾਨਾ ਹੋ ਜਾਣਗੇ ਜਿੱਥੇ ਉਹ 14 ਦਿਨ ਇਕਾਂਤਵਾਸ ’ਚ ਰਹਿਣਗੇ। ਉਹ ਫਿਲਹਾਲ ਚੇਨਈ ਜਾਣ ਦੀ ਉਡੀਕ ਕਰ ਰਹੇ ਹਨ ਜਿੱਥੇ ਉਨ੍ਹਾਂ ਦਾ ਇਲਾਜ ਉਸੇ ਨਿੱਜੀ ਹਸਪਤਾਲ ’ਚ ਕੀਤਾ ਜਾਵੇਗਾ, ਜਿਸ ’ਚ ਆਸਟਰੇਲੀਆ ਦੇ ਸਾਬਕਾ ਖਿਡਾਰੀ ਮਾਈਕਲ ਹਸੀ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਰਹਿ ਰਹੇ ਹਨ। ਜ਼ਿਕਰਯੋਗ ਹੈ ਕਿ ਸੇਫ਼ਰਟ ਕੇ. ਕੇ. ਆਰ. ਟੀਮ ’ਚ ਕੋਰੋਨਾ ਪਾਜ਼ੇਟਿਵ ਪਾਏ ਜਾਣ ਵਾਲੇ ਤੀਜੇ ਖਿਡਾਰੀ ਹਨ। ਉਨ੍ਹਾਂ ਤੋਂ ਪਹਿਲਾਂ ਇਸੇ ਹਫ਼ਤੇ ਸੋਮਵਾਰ ਨੂੰ ਵਰੁਣ ਚੱਕਰਵਰਤੀ ਤੇ ਸੰਦੀਪ ਵਾਰੀਅਰ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News