DRS ਲੈਣ ਦਾ ਫੈਸਲਾ ਨਹੀਂ ਕਰਨਾ ਨਿਰਾਸ਼ਾਜਨਕ ਸਾਬਤ ਹੋਇਆ : ਪੇਨ

09/15/2019 12:06:56 PM

ਲੰਡਨ— ਆਸਟਰੇਲੀਆਈ ਕਪਤਾਨ ਟਿਮ ਪੇਨ ਨੇ ਸਵੀਕਾਰ ਕੀਤਾ ਕਿ ਪੰਜਵੇਂ ਟੈਸਟ 'ਚ ਦੋ ਵਾਰ ਡੀ. ਆਰ. ਐੱਸ. (ਅੰਪਾਇਰਾਂ ਦੀ ਸਮੀਖਿਆ ਪ੍ਰਣਾਲੀ) ਦਾ ਇਸਤੇਮਾਲ ਨਹੀਂ ਕਰਨਾ ਨਿਰਾਸ਼ਾਜਨਕ ਹੈ ਕਿਉਂਕਿ ਦੋਹਾਂ ਤੋਂ ਹੀ ਉਨ੍ਹਾਂ ਨੂੰ ਵਿਕਟ ਮਿਲ ਸਕਦੇ ਸਨ। ਇੰਗਲੈਂਡ ਦੀ ਟੀਮ ਸੀਰੀਜ਼ 2-2 ਤੋਂ ਬਰਾਬਰ ਕਰਨ ਦੀ ਕੋਸ਼ਿਸ਼ 'ਚ ਹੈ ਅਤੇ ਅੰਤਿਮ ਟੈਸਟ 'ਚ 382 ਦੌੜਾਂ ਦੀ ਬੜ੍ਹਤ ਬਣਾ ਕੇ ਕੰਟਰੋਲ ਬਣਾਏ ਹਨ ਜਦਕਿ ਦੋ ਦਿਨ ਬਾਕੀ ਹੈ ਅਤੇ ਉਸ ਦੇ ਦੂਜੀ ਪਾਰੀ 'ਚ ਦੋ ਵਿਕਟ ਵੀ ਬਚੇ ਹਨ।

ਪੇਨ ਨੇ ਕਿਹਾ, ''ਮੈਂ ਫੈਸਲਾ ਨਹੀਂ ਕਰ ਸਕਿਆ। ਪਤਾ ਨਹੀਂ ਹੋਰ ਕੀ ਕਹਾਂ। ਸਾਡੇ ਲਈ ਇਹ ਬੁਰੇ ਸੁਪਨੇ ਦੀ ਤਰ੍ਹਾਂ ਸੀ। ਅਸੀਂ ਗ਼ਲਤ ਫੈਸਲਾ ਲਿਆ।'' ਉਨ੍ਹਾਂ ਕਿਹਾ, ''ਇਹ ਮੁਸ਼ਕਲ ਕੰਮ ਹੈ, ਮੈਂ ਪੂਰੀ ਦੁਨੀਆ ਦੌਰਾਨ ਇਹੋ ਕਿਹਾ ਹੈ।'' ਸ਼ਨੀਵਾਰ ਨੂੰ ਮੈਚ ਦੇ ਤੀਜੇ ਦਿਨ ਓਵਲ 'ਚ ਪੇਨ ਦੀ ਗਲਤਫਹਿਮੀ ਕਾਰਨ ਆਸਟਰੇਲੀਆ ਟੀਮ ਨੂੰ ਨੁਕਸਾਨ ਹੀ ਹੋਇਆ। ਜੋ ਡੇਨਲੀ ਜਦੋਂ 54 ਦੌੜਾਂ 'ਤੇ ਸਨ, ਤਦ ਉਹ ਮਿਸ਼ੇਲ ਮਾਰਸ਼ ਦੀ ਗੇਂਦ 'ਤੇ ਐੱਲ. ਬੀ. ਡਬਲਿਊ. ਆਊਟ ਹੁੰਦੇ ਪਰ ਆਸਟਰੇਲੀਆ ਨੇ ਨਾਟ ਆਊਟ ਦੇ ਫੈਸਲੇ ਦੀ ਸਮੀਖਿਆ ਨਹੀਂ  ਕਰਨ ਦਾ ਬਦਲ ਚੁਣਿਆ। ਬਾਅਦ 'ਚ ਕਪਤਾਨ ਅਤੇ ਵਿਕਟਕੀਪਰ ਪੇਨ ਨੇ ਜੋਸ ਬਟਲਰ ਦੇ ਐੱਲ.ਬੀ.ਡਬਲਯੂ.ਆਊਟ ਦੇ ਫੈਸਲੇ ਦੀ ਸਮੀਖਿਆ ਨਹੀਂ ਕਰਾਉਣ ਦਾ ਫੈਸਲਾ ਕੀਤਾ ਜਦਕਿ ਰਿਪਲੇਅ 'ਚ ਦਿਖ ਰਿਹਾ ਸੀ ਕਿ ਨਾਥਨ ਲਿਓਨ ਦੀ ਗੇਂਦ 'ਤੇ ਸਟੰਪ ਹਿਟ ਕਰਦੀ। ਬਟਲਰ ਉਦੋਂ 19 ਦੌੜਾਂ 'ਤੇ ਸਨ ਅਤੇ ਉਨ੍ਹਾਂ ਨੇ 47 ਦੌੜਾਂ ਬਣਾਈਆਂ।


Tarsem Singh

Content Editor

Related News