ਤਿਲਕ ਵਰਮਾ ਨੇ ਰਚਿਆ ਇਤਿਹਾਸ, ਧਾਕੜਾਂ ਨੂੰ ਪਛਾਣ ਹਾਸਲ ਕੀਤੀ ਇਹ ''ਖ਼ਾਸ'' ਉਪਲੱਬਧੀ
Sunday, Jan 26, 2025 - 01:41 AM (IST)
ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ 5 ਟੀ-20 ਮੈਚਾਂ ਦੀ ਲੜੀ ਦੇ ਦੂਜੇ ਮੁਕਾਬਲੇ 'ਚ ਭਾਰਤ ਨੇ ਬੇਹੱਦ ਰੋਮਾਂਚਕ ਅੰਦਾਜ਼ 'ਚ 2 ਵਿਕਟਾਂ ਨਾਲ ਹਰਾ ਕੇ ਲੜੀ 'ਚ 2-0 ਦੀ ਬੜ੍ਹਤ ਬਣਾ ਲਈ ਹੈ। ਟਾਪ ਆਰਡਰ ਦੇ ਫਲਾਪ ਹੋ ਜਾਣ ਮਗਰੋਂ ਭਾਰਤ ਵੱਲੋਂ ਤਿਲਕ ਵਰਮਾ ਨੇ 55 ਗੇਂਦਾਂ 'ਚ 4 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 72 ਦੌੜਾਂ ਦੀ ਨਾਬਾਦ ਪਾਰੀ ਖੇਡੀ ਤੇ ਇਕੱਲੇ ਆਪਣੇ ਦਮ 'ਤੇ ਟੀਮ ਇੰਡੀਆ ਨੂੰ ਜਿੱਤ ਦਿਵਾਈ।
ਇਹ ਪਾਰੀ ਤਿਲਕ ਵਰਮਾ ਲਈ ਕਈ ਮਾਇਨਿਆਂ ਨਾਲ ਖ਼ਾਸ ਰਹੀ। ਤਿਲਕ ਵਰਮਾ ਨੇ ਇਹ ਮੈਚ ਜਿਤਾਊ ਪਾਰੀ ਖੇਡਣ ਤੋਂ ਇਲਾਵਾ ਇਕ ਹੋਰ ਉਪਲੱਬਧੀ ਹਾਸਲ ਕਰ ਲਈ ਹੈ। ਉਹ ਹੁਣ ਟੀ-20 ਕ੍ਰਿਕਟ 'ਚ ਬਿਨਾਂ ਆਊਟ ਹੋਏ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ ਹੈ।
ਉਸ ਨੇ ਇਸ ਮਾਮਲੇ 'ਚ ਨਿਊਜ਼ੀਲੈਂਡ ਦੇ ਧਾਕੜ ਬੱਲੇਬਾਜ਼ ਮਾਰਕ ਚੈਪਮੈਨ ਤੇ ਹਮਵਤਨ ਸ਼੍ਰੇਅਸ ਅਈਅਰ ਨੂੰ ਪਛਾੜ ਕੇ ਇਹ ਉਪਲੱਬਧੀ ਹਾਸਲ ਕੀਤੀ ਹੈ। ਮਾਰਕ ਚੈਪਮੈਨ ਨੇ ਬਿਨਾਂ ਆਊਟ ਹੋਏ ਲਗਾਤਾਰ ਪਾਰੀਆਂ 'ਚ 271, ਜਦਕਿ ਸ਼੍ਰੇਅਸ ਅਈਅਰ ਨੇ 240 ਦੌੜਾਂ ਬਣਾਈਆਂ ਸਨ।
ਤਿਲਕ ਵਰਮਾ ਨੇ ਪਿਛਲੀਆਂ 4 ਪਾਰੀਆਂ 'ਚ ਆਊਟ ਹੋਏ ਬਗ਼ੈਰ 318* ਦੌੜਾਂ ਬਣਾ ਲਈਆਂ ਹਨ। ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਲੜੀ ਦੇ ਤੀਜੇ ਮੁਕਾਬਲੇ 'ਚ ਤਿਲਕ ਨੇ 56 ਗੇਂਦਾਂ 'ਚ 107*, ਚੌਥੇ ਮੁਕਾਬਲੇ 'ਚ 47 ਗੇਂਦਾਂ 'ਚ 120*, ਇੰਗਲੈਂਡ ਖ਼ਿਲਾਫ਼ ਲੜੀ ਦੇ ਪਹਿਲੇ ਮੁਕਾਬਲੇ 'ਚ 16 ਗੇਂਦਾਂ 'ਚ 19* ਤੇ ਦੂਜੇ ਮੁਕਾਬਲੇ 'ਚ 55 ਗੇਂਦਾਂ 'ਚ 72* ਦੌੜਾਂ ਦੀਆਂ ਪਾਰੀਆਂ ਖੇਡੀਆਂ ਹਨ। ਇਸ ਤਰ੍ਹਾਂ ਤਿਲਕ ਵਰਮਾ ਇਹ ਅਨੋਖਾ ਰਿਕਾਰਡ ਹਾਸਲ ਕਰਨ ਵਾਲਾ ਖ਼ਿਡਾਰੀ ਬਣ ਗਿਆ ਹੈ।
ਇਹ ਵੀ ਪੜ੍ਹੋ- ਅਰਸ਼ਦੀਪ ਸਿੰਘ ਦੀ ਹੋਈ ਬੱਲੇ-ਬੱਲੇ ! ICC ਨੇ ਚੁਣਿਆ Best T20 Cricketer Of The Year
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e