ਤਿੰਨ ਹਾਰ ਨਾਲ ਸਾਡੀ ਟੀਮ ਖ਼ਰਾਬ ਨਹੀਂ ਹੋ ਜਾਂਦੀ : ਅਜਿੰਕਿਯਾ ਰਹਾਣੇ

10/30/2020 10:14:22 PM

ਦੁਬਈ : ਲਗਾਤਾਰ ਤਿੰਨ ਹਾਰ ਨਾਲ ਪਲੇਆਫ 'ਚ ਪ੍ਰਵੇਸ਼ ਦੀ ਉਨ੍ਹਾਂ ਦੀ ਸੰਭਾਵਨਾਵਾਂ ਨੂੰ ਭਾਵੇ ਝਟਕਾ ਲੱਗਾ ਹੋਵੇ ਪਰ ਦਿੱਲੀ ਕੈਪੀਟਲਸ ਦੇ ਬੱਲੇਬਾਜ਼ ਅਜਿੰਕਿਯਾ ਰਹਾਣੇ ਨੇ ਕਿਹਾ ਕਿ ਇਨ੍ਹਾਂ ਹਾਲ ਨਾਲ ਉਨ੍ਹਾਂ ਦੀ ਟੀਮ ਖ਼ਰਾਬ ਨਹੀਂ ਹੋ ਜਾਂਦੀ ਅਤੇ ਆਉਣ ਵਾਲੇ ਮੈਚਾਂ 'ਚ ਉਹ ਇੱਕ ਇਕਾਈ ਦੇ ਰੂਪ 'ਚ ਵਧੀਆ ਪ੍ਰਦਰਸ਼ਨ ਕਰਨਗੇ। ਪਹਿਲੇ ਪੜਾਅ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਦਿੱਲੀ ਲਗਾਤਾਰ ਤਿੰਨ ਮੈਚ ਹਾਰ ਕੇ ਤੀਸਰੇ ਸਥਾਨ 'ਤੇ ਖਿਸਕ ਗਈ। ਹੁਣ ਉਸ ਨੂੰ ਆਈ.ਪੀ.ਐੱਲ. ਪਲੇਆਫ 'ਚ ਜਗ੍ਹਾ ਬਣਾਉਣ ਲਈ ਆਖ਼ਰੀ ਦੋਨਾਂ ਮੈਚਾਂ 'ਚ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ।

ਇਵ ਹੀ ਪੜ੍ਹੋ: ਸਾਕਸ਼ੀ ਧੋਨੀ ਨੇ ਜਡੇਜਾ ਦੀ ਫੋਟੋ ਸ਼ੇਅਰ ਕਰ ਲਿਖਿਆ- 'ਬਾਪ ਰੇ ਬਾਪ', ਜਾਣੋਂ ਕੀ ਹੈ ਵਜ੍ਹਾ

ਰਹਾਣੇ ਨੇ ਮੈਚ ਤੋਂ ਪਹਿਲਾਂ ਕਿਹਾ- ਅਸੀਂ ਸ਼ੁਰੂਆਤ ਚੰਗੀ ਕੀਤੀ ਅਤੇ ਨੌਂ 'ਚੋਂ ਸੱਤ ਮੈਚ ਜਿੱਤੇ। ਇਸ ਤੋਂ ਬਾਅਦ ਤਿੰਨ ਮੈਚਾਂ 'ਚ ਨਤੀਜੇ ਅਨੁਕੂਲ ਨਹੀਂ ਰਹੇ। ਇਹ ਆਈ.ਪੀ.ਐੱਲ. ਵਰਗੇ ਟੂਰਨਾਮੈਂਟ 'ਚ ਹੁੰਦਾ ਹੈ ਜਿਸ 'ਚ ਤੁਹਾਨੂੰ 14 ਮੈਚ ਖੇਡਣੇ ਹਨ। ਇਹ ਵੱਡਾ ਟੂਰਨਾਮੈਂਟ ਹੈ। ਉਨ੍ਹਾਂ ਕਿਹਾ- ਅਗਲੇ ਦੋ ਮੈਚ ਕਾਫ਼ੀ ਅਹਿਮ ਹਨ ਅਤੇ ਇਹ ਪਾਜ਼ੇਟਿਵ ਬਣੇ ਰਹਿਣ ਦੀ ਗੱਲ ਹੈ। ਇਸ ਹਾਰ ਨਾਲ ਸਾਡੀ ਟੀਮ ਖ਼ਰਾਬ ਨਹੀਂ ਹੋ ਜਾਂਦੀ।

ਆਪਣੀ ਤਾਕਤ 'ਤੇ ਖੇਡਣ ਅਤੇ ਇੱਕ ਦੂਜੇ ਦਾ ਹੌਸਲਾ ਬਣਨ ਦੀ ਜ਼ਰੂਰਤ ਹੈ। ਅਸੀਂ ਇੱਕ ਇਕਾਈ ਦੇ ਰੂਪ 'ਚ ਬਾਕੀ ਦੋਨਾਂ ਮੈਚਾਂ 'ਚ ਵਧੀਆ ਪ੍ਰਦਰਸ਼ਨ ਕਰਾਂਗੇ। ਦਿੱਲੀ ਦਾ ਸਾਹਮਣਾ ਹੁਣ ਮੁੰਬਈ ਇੰਡੀਅਨਸ ਨਾਲ ਹੈ ਜੋ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀ ਹੈ। ਰਹਾਣੇ ਨੇ ਕਿਹਾ- ਮੁੰਬਈ ਦੀ ਟੀਮ ਬਹੁਤ ਚੰਗੀ ਹੈ ਅਤੇ ਆਈ.ਪੀ.ਐੱਲ. 'ਚ ਉਨ੍ਹਾਂ ਦਾ ਵਧੀਆ ਇਤਿਹਾਸ ਰਿਹਾ ਹੈ। ਅਸੀ ਕੱਲ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੀ ਟੀਮ 'ਚ ਸਾਰੇ ਮੈਚ ਵਿਨਰ ਹਨ ਅਤੇ ਸਾਰਿਆਂ 'ਚ ‍ਆਤਮ ਵਿਸ਼ਵਾਸ ਭਰਿਆ ਹੈ।


Harnek Seechewal

Content Editor

Related News