MS Dhoni ਨੂੰ ਇਸ ਦਿੱਗਜ਼ ਨੇ ਕੀਤਾ Job Offer, ਕਿਹਾ- ਹੁਣ ਕ੍ਰਿਕਟ ਖਤਮ...

Sunday, Apr 06, 2025 - 05:38 PM (IST)

MS Dhoni ਨੂੰ ਇਸ ਦਿੱਗਜ਼ ਨੇ ਕੀਤਾ Job Offer, ਕਿਹਾ- ਹੁਣ ਕ੍ਰਿਕਟ ਖਤਮ...

ਸਪੋਰਟਸ ਡੈਸਕ-ਆਈ ਪੀ ਐਲ 'ਚ ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਵਿਚਾਲੇ ਸ਼ਨੀਵਾਰ ਨੂੰ ਮੈਚ ਖੇਡਿਆ ਗਿਆ, ਜਿਸ 'ਚ ਇਕ ਵਾਰ ਫਿਰ ਸੀ ਐਸ ਕੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੁਕਾਬਲੇ 'ਚ ਇਕ ਵਾਰ ਫਿਰ ਐਮ ਐਸ ਧੋਨੀ ਲੰਬੇ ਸਮੇਂ ਤੱਕ ਕ੍ਰੀਜ਼ 'ਤੇ ਰਹੇ ਪਰ ਆਪਣੀ ਟੀਮ ਨੂੰ ਜਿੱਤ ਨਾ ਦਿਲਾ ਸਕੇ। ਹੁਣ ਧੋਨੀ ਦੀ ਭੂਮੀਕਾ 'ਤੇ ਸਵਾਲ ਉਠਣ ਲੱਗੇ ਹਨ। ਇਸ ਵਿਚਾਲੇ ਸਾਬਕਾ ਚੇਨਈ ਦੀ ਖਿਡਾਰੀ ਨੇ ਵੀ ਐਮ ਐਸ ਧੋਨੀ ਦੀ ਖਰਾਬ ਫਾਰਮ ਤੇ ਟਿਪੱਣੀ ਕੀਤੀ ਹੈ। ਨਾਲ ਹੀ ਉਨ੍ਹਾਂ ਨੂੰ ਨਵੀਂ ਜਾਬ ਆਫਰ ਕੀਤੀ ਹੈ।
ਮੈਥਿਯੂ ਹੇਡੇਨ ਨੇ ਚੁੱਕੇ ਸਵਾਲ
ਦਿੱਲੀ ਖਿਲਾਫ ਖੇਡੇ ਗਏ ਮੈਚ 'ਚ ਐਮ ਐਸ ਧੋਨੀ ਨੇ 26 ਗੇਂਦਾਂ ਤੇ 30 ਦੌੜਾਂ ਬਣਾਈਆ, ਜਿਸ 'ਚ ਇਕ ਚੌਕਾ ਅਤੇ ਇਕ ਛੱਕਾ ਸ਼ਾਮਿਲ ਹੈ। ਆਸਟਰੇਲੀਆਈ ਖਿਡਾਰੀ ਨੇ ਇਹ ਵੀ ਕਿਹਾ ਕਿ ਧੋਨੀ ਨੂੰ ਹੁਣ ਕਮੈਂਟਰੀ ਬਾਕਸ 'ਚ ਆ ਜਾਣਾ ਚਾਹੀਦਾ ਹੈ। ਉਸ ਦਾ ਆਈ ਪੀ ਐਲ ਕਰੀਅਰ ਹੁਣ ਖਤਮ ਹੋ ਚੁਕਿਆ ਹੈ।


author

DILSHER

Content Editor

Related News