RCB ਖਿਲਾਫ ਇਤਿਹਾਸ ਰਚਣਗੇ ਧੋਨੀ! ਅਜਿਹਾ ਕਰਨ ਵਾਲੇ ਬਣ ਜਾਣਗੇ ਪਹਿਲੇ ਭਾਰਤੀ ਕ੍ਰਿਕਟਰ

Saturday, May 03, 2025 - 06:43 PM (IST)

RCB ਖਿਲਾਫ ਇਤਿਹਾਸ ਰਚਣਗੇ ਧੋਨੀ! ਅਜਿਹਾ ਕਰਨ ਵਾਲੇ ਬਣ ਜਾਣਗੇ ਪਹਿਲੇ ਭਾਰਤੀ ਕ੍ਰਿਕਟਰ

ਸਪੋਰਟਸ ਡੈਸਕ- IPL 2025 'ਚ ਚੇਨਈ ਸੁਪਰ ਕਿੰਗਸ ਦੀ ਟੀਮ ਦਾ ਪ੍ਰਦਰਸ਼ਨ ਬੇਹੱਦ ਹੀ ਖਰਾਬ ਦੇਖਣ ਨੂੰ ਮਿਲਿਆ ਹੈ, ਜਿਸ ਵਿਚ ਉਹ 10 ਮੈਚਾਂ 'ਚੋਂ 8 ਹਾਰ ਗਈ ਹੈ। ਸੀਐੱਸਕੇ ਇਸ ਸੀਜ਼ ਪਲੇਆਫ ਦੀ ਦੌੜ 'ਚੋਂ ਬਾਹਰ ਹੋਣ ਵਾਲੀ ਪਹਿਲਾ ਟੀਮ ਵੀ ਹੈ। ਉਥੇ ਹੀ ਅਜੇ ਵੀ ਮੌਜੂਦਾ ਸੀਜ਼ਨ 'ਚ ਸੀਐੱਸਕੇ ਨੂੰ ਚਾਰ ਮੈਚ ਖੇਡਣੇ ਹਨ ਅਤੇ ਇਸ ਵਿਚ ਉਨ੍ਹਾਂ ਦਾ ਅਗਲਾ ਮੈਚ ਰਾਇਲ ਚੈਲੇਂਜਰਜ਼ ਬੰਗਲੌਰ ਦੀ ਟੀਮ ਨਾਲ 3 ਮਈ ਨੂੰ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਹੋਵੇਗਾ। ਇਸ ਮੈਚ 'ਚ ਮਹਿੰਦਰ ਸਿੰਘ ਧੋਨੀ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਸਕਦੇ ਹਨ। ਉਹ ਸਿਰਫ ਇਕ ਛੱਕਾ ਦੂਰ ਹਨ। 

ਇਹ ਵੀ ਪੜ੍ਹੋ- ਮਸ਼ਹੂਰ ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਦੇ ਘਰ ਪਸਰਿਆ ਸੋਗ

ਇਤਿਹਾਸ ਰਚਣ ਤੋਂ ਇਕ ਕਦਮ ਦੂਰ 'ਕੈਪਟਨ ਕੂਲ'

ਮਹਿੰਦਰ ਸਿੰਘ ਧੋਨੀ ਦਾ ਰਾਇਲ ਚੈਲੇਂਜਰਜ਼ ਬੰਗਲੌਰ ਖਿਲਾਫ ਆਈਪੀਐੱਲ 'ਚ ਸ਼ਾਨਦਾਰ ਰਿਕਾਰਡ ਹੈ। ਉਨ੍ਹਾਂ ਨੇ ਹੁਣ ਤਕ ਆਰਸੀਬੀ ਖਿਲਾਫ 34 ਮੈਚ ਖੇਡੇ ਹਨ ਅਤੇ 40.64 ਦੀ ਔਸਤ ਨਾਲ 894 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ ਚਾਰ ਵਾਰ ਅਰਧ ਸੈਂਕੜਾ ਵੀ ਲਗਾਇਆ ਹੈ ਅਤੇ ਕੁਲ 49 ਛੱਕੇ ਲਗਾਏ ਹਨ। ਜੇਕਰ ਧੋਨੀ ਅਗਲੇ ਮੈਚ 'ਚ ਇਕ ਹੋਰ ਛੱਕਾ ਲਗਾਉਂਦੇ ਹਨ ਤਾਂ ਆਰਸੀਬੀ ਖਿਲਾਫ ਆਈਪੀਐੱਲ 'ਚ 50 ਛੱਕੇ ਲਗਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਜਾਣਗੇ। ਅਜੇ ਤਕ ਆਰਸੀਬੀ ਖਿਲਾਫ ਸਭ ਤੋਂ ਜ਼ਿਆਦਾ ਛੱਕੇ ਡੇਵਿਡ ਵਾਰਨਰ ਨੇ ਲਗਾਏ ਹਨ, ਜਿਨ੍ਹਾਂ ਦੇ ਨਾਂ 55 ਛੱਕੇ ਹਨ, ਜਦੋਂਕਿ ਧੋਨੀ 49 ਛੱਕਿਆਂ ਦੇ ਨਾਲ ਦੂਜੇ ਨੰਬਰ 'ਤੇ ਹਨ। 

IPL 'ਚ RCB ਖਿਲਾਫ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਖਿਡਾਰੀ

ਡੇਵਿਡ ਵਾਰਨਰ- 55 ਛੱਕੇ
ਐੱਮ.ਐੱਸ. ਧੋਨੀ- 49 ਛੱਕੇ
ਕੇ.ਐੱਲ. ਰਾਹੁਲ- 43 ਛੱਕੇ
ਆਂਦਰੇ ਰਸਲ- 38 ਛੱਕੇ
ਰੋਹਿਤ ਸ਼ਰਮਾ- 38 ਛੱਕੇ

ਇਹ ਵੀ ਪੜ੍ਹੋ- ਇਨ੍ਹਾਂ 10 ਜ਼ਿਲ੍ਹਿਆਂ 'ਚ ਪੈਣਗੇ ਗੜ੍ਹੇ! ਤੇਜ਼ ਹਨ੍ਹੇਰੀ ਨਾਲ ਭਾਰੀ ਮੀਂਹ ਦਾ ਅਲਰਟ ਜਾਰੀ


author

Rakesh

Content Editor

Related News