ਇਹ ਖਿਡਾਰੀ ਹੋ ਸਕਦਾ ਹੈ ਭਾਰਤੀ ਵਨ-ਡੇ ਟੀਮ ਦਾ ਨਵਾਂ ਉਪਕਪਤਾਨ

Thursday, Dec 09, 2021 - 06:54 PM (IST)

ਇਹ ਖਿਡਾਰੀ ਹੋ ਸਕਦਾ ਹੈ ਭਾਰਤੀ ਵਨ-ਡੇ ਟੀਮ ਦਾ ਨਵਾਂ ਉਪਕਪਤਾਨ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ. ਨੇ ਬੁੱਧਵਾਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਵਨਡੇ ਫਾਰਮੈਟ ’ਚ ਟੀਮ ਇੰਡੀਆ ਦੇ ਕਪਤਾਨ ਹੁਣ ਵਿਰਾਟ ਕੋਹਲੀ ਨਹੀਂ ਸਗੋਂ ਰੋਹਿਤ ਸ਼ਰਮਾ ਹੋਣਗੇ। ਅਜਿਹੇ ’ਚ ਹੁਣ ਸੀਮਿਤ ਓਵਰਾਂ ਦੀ ਕ੍ਰਿਕਟ ’ਚ ਉਪਕਪਤਾਨ ਕੌਣ ਹੋਵੇਗਾ, ਇਹ ਦਿਲਚਸਪ ਸਵਾਲ ਹੈ। ਰੋਹਿਤ ਸ਼ਰਮਾ ਵਨਡੇ ਅਤੇ ਟੀ-20 ਕ੍ਰਿਕਟ 'ਚ ਕਪਤਾਨੀ ਕਰਦੇ ਨਜ਼ਰ ਆਉਣਗੇ, ਜਦਕਿ ਸੀਮਤ ਓਵਰਾਂ ਦੀ ਸੀਰੀਜ਼ 'ਚ ਟੀਮ ਇੰਡੀਆ ਦਾ ਉਪ-ਕਪਤਾਨ ਕੌਣ ਹੋਵੇਗਾ, ਇਸ ਦਾ ਜਵਾਬ ਸ਼ਾਇਦ ਕੇ. ਐੱਲ. ਰਾਹੁਲ ਦੇ ਰੂਪ 'ਚ ਮਿਲੇਗਾ। 

PunjabKesari

ਕੇ. ਐਲ. ਰਾਹੁਲ ਨੂੰ ਨਿਊਜ਼ੀਲੈਂਡ ਖ਼ਿਲਾਫ਼ ਸੀਮਤ ਓਵਰਾਂ ਦੀ ਲੜੀ ਲਈ ਟੀਮ ਦਾ ਉਪ ਕਪਤਾਨ ਨਿਯੁਕਤ ਕੀਤਾ ਗਿਆ ਸੀ। ਅਜਿਹੇ 'ਚ ਸੰਭਵ ਹੈ ਕਿ ਕੇ. ਐੱਲ. ਰਾਹੁਲ ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ਼ 'ਚ ਟੀਮ ਦੇ ਉਪ ਕਪਤਾਨ ਹੋਣਗੇ। ਇਸ ਤੋਂ ਇਲਾਵਾ ਕਈ ਖਿਡਾਰੀ ਇਸ ਦੌੜ ਵਿਚ ਸ਼ਾਮਲ ਹਨ ਪਰ ਉਸ ਦਾ ਮੁਕਾਬਲਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨਾਲ ਹੈ। ਇਸ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਵੀ ਸੀਮਤ ਓਵਰਾਂ ਦੀ ਉਪ ਕਪਤਾਨੀ ਹਾਸਲ ਕਰਨ ਦੇ ਦਾਅਵੇਦਾਰਾਂ ਵਿੱਚੋਂ ਇੱਕ ਹੈ ਪਰ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਬਹੁਤ ਘੱਟ ਗੇਂਦਬਾਜ਼ਾਂ ਨੂੰ ਉਪ ਕਪਤਾਨੀ ਜਾਂ ਕਪਤਾਨੀ ਮਿਲੀ ਹੈ। ਅਜਿਹੇ 'ਚ ਉਪ-ਕਪਤਾਨ ਲਈ ਸ਼੍ਰੇਅਸ ਅਈਅਰ ਦਾ ਦਾਅਵਾ ਵੀ ਮਜ਼ਬੂਤ ​ਨਜ਼ਰ ਆ ਰਿਹਾ ਹੈ, ਜੋ ਹੁਣ ਤਿੰਨੋਂ ਫਾਰਮੈਟਾਂ 'ਚ ਦੌੜਾਂ ਬਣਾ ਰਿਹਾ ਹੈ।


author

Tarsem Singh

Content Editor

Related News