ਇਹ ਹੈ ਪਾਕਿ ਦੀ ਅੰਡਰ-19 ਟੀਮ ਦਾ ਕੈਪਟਨ, ਜੋ ਬਣਨਾ ਚਾਹੁੰਦੈ ਕੋਹਲੀ

04/08/2021 8:58:48 PM

ਨਵੀਂ ਦਿੱਲੀ- ਪਾਕਿਸਤਾਨ ਅੰਡਰ-19 ਟੀਮ ਦੇ ਕਪਤਾਨ ਕਾਸਿਮ ਅਕਰਮ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਖੇਡ ਤੋਂ ਬਹੁਤ ਪ੍ਰਭਾਵਿਤ ਹਨ। ਅਕਰਮ ਦਾ ਕਹਿਣਾ ਹੈ ਕਿ ਉਹ ਕੋਹਲੀ ਅਤੇ ਹਮਵਤਨ ਬਾਬਰ ਆਜ਼ਮ ਦੀ ਤਰ੍ਹਾਂ ਮੈਚ ਫਿਨੀਸ਼ਰ ਦਾ ਰੋਲ ਨਿਭਾਉਣਾ ਚਾਹੁੰਦੇ ਹਨ। ਆਗਾਮੀ ਬੰਗਲਾਦੇਸ਼ ਦੌਰੇ ਲਈ ਕਾਸਿਮ ਨੂੰ ਪਾਕਿ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਇਸ ਦੌਰੇ 'ਤੇ ਪਾਕਿ ਟੀਮ ਇਸ ਮਹੀਨੇ ਚਾਰ ਵਨ ਡੇ ਮੈਚ ਖੇਡੇਗੀ। ਇਹ ਮੁਕਾਬਲੇ ਸਿਲਹਟ ਤੇ ਢਾਕਾ 'ਚ ਖੇਡੇ ਜਾਣਗੇ। ਲਾਹੌਰ ਦੇ 18 ਸਾਲਾ ਇਸ ਖਿਡਾਰੀ ਦੀ ਖੋਜ਼ ਕੋਚ ਏਜਾਜ਼ ਅਹਿਮਦ ਨੇ ਪਿਛਲੇ ਸਾਲ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ 'ਚ ਕੀਤੀ ਸੀ। ਕਾਸਿਮ ਨੇ ਦੱਖਣੀ ਅਫਰੀਕਾ 'ਚ ਆਯੋਜਿਤ ਵਿਸ਼ਵ ਕੱਪ ਵਿਚ 93 ਦਾ ਸਕੋਰ ਬਣਾਇਆ ਸੀ ਤੇ 31 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ ਸਨ।

ਇਹ ਖ਼ਬਰ ਪੜ੍ਹੋ- ਸਚਿਨ ਤੇਂਦੁਲਕਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਘਰ 'ਚ ਰਹਿਣਗੇ ਇਕਾਂਤਵਾਸ


ਮਨਪਸੰਦ ਕ੍ਰਿਕਟਰ ਵਿਰਾਟ ਕੋਹਲੀ ਹੈ-
ਪਾਕਿਸਤਾਨ ਕ੍ਰਿਕਟਰ ਨੇ ਇੰਟਰਵਿਊ 'ਚ ਆਪਣੇ ਬੀਤੇ ਦਿਨਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ। ਮੈਂ ਪਾਕਿਸਤਾਨ ਦੇ ਲਈ ਅੱਗੇ ਖੇਡਣਾ ਚਾਹੁੰਦਾ ਹਾਂ। ਮੇਰੇ ਮਨਪਸੰਦ ਖਿਡਾਰੀ ਬਾਬਰ ਆਜ਼ਮ ਤੇ ਵਿਰਾਟ ਕੋਹਲੀ ਹੈ। ਮੈਂ ਇਨ੍ਹਾਂ ਦੀਆਂ ਪਾਰੀਆਂ ਬਹੁਤ ਦੇਖਦਾ ਹਾਂ। ਇਹ ਬਹੁਤ ਤਰੀਕੇ ਨਾਲ ਮੈਚ ਨੂੰ ਖਤਮ ਕਰਦੇ ਹਨ, ਖਾਸ ਕਰ ਵਿਰਾਟ ਕੋਹਲੀ। ਮੈਂ ਵੀ ਲੰਬੀ ਪਾਰੀ ਖੇਡਣਾ ਚਾਹੁੰਦਾ ਹਾਂ ਅਤੇ ਟੀਮ ਨੂੰ ਫਾਇਦਾ ਪਹੁੰਚਾਉਣਾ ਚਾਹੁੰਦਾ ਹਾਂ, ਜਿਵੇਂ ਵਿਰਾਟ ਕੋਹਲੀ ਖੇਡਦੇ ਹਨ।

 

ਇਹ ਖ਼ਬਰ ਪੜ੍ਹੋ- IPL 2021 : ਵਿਰਾਟ ਦੇ ਨਾਂ ਹਨ ਸਭ ਤੋਂ ਜ਼ਿਆਦਾ ਦੌੜਾਂ, ਸੈਂਕੜੇ ਲਗਾਉਣ 'ਚ ਇਹ ਖਿਡਾਰੀ ਹੈ ਅੱਗੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News