ਤਿਰਸ਼ੂਲ ਚਿਨੱਪਾ ਨੇ 65 ਦੇ ਕਾਰਡ ਨਾਲ ਕੋਰਸ ਰਿਕਾਰਡ ਦੀ ਕੀਤੀ ਬਰਾਬਰੀ

Tuesday, May 14, 2019 - 08:24 PM (IST)

ਤਿਰਸ਼ੂਲ ਚਿਨੱਪਾ ਨੇ 65 ਦੇ ਕਾਰਡ ਨਾਲ ਕੋਰਸ ਰਿਕਾਰਡ ਦੀ ਕੀਤੀ ਬਰਾਬਰੀ

ਚੰਡੀਗੜ੍ਹ— ਬੈਂਗਲੁਰੂ ਦੇ ਤਿਰਸ਼ੂਲ ਚਿਨੱਪਾ ਨੇ ਮੰਗਲਵਾਰ ਨੂੰ ਪਹਿਲੇ ਰਾਊਂਡ 'ਚ ਸੱਤ ਅੰਡਰ 65 ਦਾ ਜਬਰਦਸਤ ਕਾਰਡ ਖੇਡਦੇ ਹੋਏ ਚੰਡੀਗੜ੍ਹ ਗੋਲਫ ਕਲੱਬ 'ਚ ਟਾਟਾ ਸਟੀਲ ਪੀ. ਜੀ. ਟੀ. ਆਈ. ਪਲੇਅਰਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਕੋਰਸ ਰਿਕਾਰਡ ਦੀ ਬਰਾਬਰੀ ਕਰ ਲਈ। 25 ਸਾਲਾ ਚਿਨੱਪਾ ਇਸ ਦੇ ਨਾਲ ਹੀ ਸ਼ਿਵ ਕਪੂਰ, ਮੁਕੇਸ਼ ਕੁਮਾਰ, ਗਗਨਜੀਤ ਭੁੱਲਰ, ਗੌਰਵ ਘਈ ਤੇ ਰੰਜੀਤ ਸਿੰਘ ਵਰਗੇ ਦਿੱਗਜਾਂ ਦੇ ਚੰਡੀਗੜ੍ਹ ਗੋਲਫ 'ਚ ਬਣਾਏ ਕੋਰਸ ਰਿਕਾਰਡ ਦੀ ਬਰਾਬਰੀ 'ਤੇ ਆ ਗਏ ਹਨ। 30 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਵਾਲੇ ਇਸ ਟੂਰਨਾਮੈਂਟ 'ਚ ਪਟਨਾ ਦੇ ਅਮਨ ਰਾਜ, ਮੁੰਬਈ ਦੇ ਅਨਿਲ ਬਜਰੰਗ ਮਾਨੇ ਤੇ ਬੰਗਲਾਦੇਸ਼ ਦੇ ਮੁਹੰਮਦ ਦੁਲਾਲ ਹੁਸੈਨ ਪੰਜ ਅੰਡਰ 67 ਦੇ ਸਕੋਰ ਦੇ ਨਾਲ ਸੰਯੁਕਤ ਦੂਸਰੇ ਸਥਾਨ 'ਤੇ ਹੈ। ਨੋਜਵਾਨ ਖਿਡਾਰੀ ਕਰਣਦੀਪ ਕੋਚਰ ਚਾਰ ਅੰਡਰ 68 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 5ਵੇਂ ਸਥਾਨ 'ਤੇ ਹੈ ਜਦਕਿ ਅਨੁਭਵੀ ਰੰਧਾਵਾ 70 ਦਾ ਕਾਰਡ ਖੇਡ ਕੇ ਸੰਯੁਕਤ ਸਾਂਝੇ ਤੌਰ 'ਤੇ 21ਵੇਂ ਸਥਾਨ 'ਤੇ ਹੈ।


author

Gurdeep Singh

Content Editor

Related News