ਭਾਰਤ-ਵਿੰਡੀਜ਼ ਸੀਰੀਜ਼ ''ਚ ਪੈਰ ਦੀ ਨੋ-ਬਾਲ ਦੇਖਣ ਲਈ ਚੁੱਕਿਆ ਇਹ ਕਦਮ,ICC ਤੋਂ ਮਿਲੀ ਮਨਜ਼ੂਰੀ

12/5/2019 6:44:13 PM

ਸਪੋਰਟਸ ਡੈਸਕ— ਅੰਤਰਰਾਸ਼ਟਰੀ ਕ੍ਰਿਕਟ ਕਾਊਂਸਲ (ਆਈ. ਸੀ. ਸੀ) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਅਗਲੀ ਟੀ-20 ਅਤੇ ਵਨ-ਡੇ ਅੰਤਰਰਾਸ਼ਟਰੀ ਸੀਰੀਜ਼ 'ਚ ਫਰੰਟ ਫੁੱਟ ਨੋ-ਬਾਲ 'ਤੇ ਫੈਸਲਾ ਫੀਲਡ ਅੰਪਾਇਰ ਨਹੀਂ, ਸਗੋਂ ਥਰਡ ਅੰਪਾਇਰ ਕਰੇਗਾ। ਸੀਰੀਜ਼ ਸ਼ੁੱਕਰਵਾਰ ਤੋਂ ਹੈਦਰਾਬਾਦ 'ਚ ਟੀ-20 ਅੰਤਰਰਾਸ਼ਟਰੀ ਮੈਚ ਤੋਂ ਸ਼ੁਰੂ ਹੋਵੇਗੀ ਜਿਸ 'ਚ ਤਿੰਨ ਟੀ-20 ਤੋਂ ਇਲਾਵਾ ਇਨ੍ਹੇ ਹੀ ਵਨ-ਡੇ ਖੇਡੇ ਜਾਣਗੇ। ਇਸ ਸੀਰੀਜ਼ ਦੇ ਦੌਰਾਨ ਹੀ ਫਰੰਟ ਫੁੱਟ ਨੋਅ ਬਾਲ 'ਤੇ ਫੈਸਲਾ ਕਰਨ ਦੀ ਤਕਨੀਕ ਨੂੰ ਟ੍ਰਾਇਲ 'ਤੇ ਰੱਖਿਆ ਜਾਵੇਗਾ।PunjabKesari
ਆਈ. ਸੀ. ਸੀ. ਨੇ ਬਿਆਨ 'ਚ ਕਿਹਾ, ਪੂਰੇ ਟ੍ਰਾਇਲ ਦੇ ਦੌਰਾਨ ਹਰ ਇਕ ਸੁੱਟੀ ਗਈ ਗੇਂਦ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਥਰਡ ਅੰਪਾਇਰ ਦੀ ਹੋਵੇਗੀ ਅਤੇ ਉਸ ਨੂੰ ਹੀ ਪਤਾ ਕਰਨਾ ਹੋਵੇਗਾ ਕਿ ਕਿਤੇ ਗੇਂਦਬਾਜ਼ ਦਾ ਪੈਰ ਲਾਈਨ ਤੋਂ ਅੱਗੇ ਤਾਂ ਨਹੀਂ ਪਿਆ। ਉਨ੍ਹਾਂ ਨੇ ਕਿਹਾ, ਜੇਕਰ ਗੇਂਦਬਾਜ਼ ਦਾ ਪੈਰ ਲਾਈਨ ਤੋਂ ਅੱਗੇ ਹੁੰਦਾ ਹੈ ਤਾਂ ਥਰਡ ਅੰਪਾਇਰ ਇਸ ਦੀ ਸੂਚਨਾ ਫੀਲਡ ਅੰਪਾਇਰ ਨੂੰ ਦੇਵੇਗਾ ਜੋ ਬਾਅਦ 'ਚ ਨੋਅ-ਬਾਲ ਦਾ ਇਸ਼ਾਰਾ ਕਰੇਗਾ। ਨਤੀਜੇ ਵਜੋਂ ਫੀਲਡ ਅੰਪਾਇਰ ਥਰਡ ਅੰਪਾਇਰ ਦੀ ਸਲਾਹ ਤੋਂ ਬਿਨਾਂ ਫਰੰਟ ਫੁੱਟ ਨੋਅ-ਬਾਲ 'ਤੇ ਫੈਸਲਾ ਨਹੀਂ ਕਰੇਗਾ।

ਆਈ. ਸੀ. ਸੀ. ਨੇ ਕਿਹਾ ਕਿ ਕਰੀਬੀ ਫੈਸਲਿਆਂ 'ਚ ਸ਼ੱਕ ਦਾ ਫਾਇਦਾ ਗੇਂਦਬਾਜ਼ ਨੂੰ ਮਿਲੇਗਾ। ਆਈ. ਸੀ. ਸੀ. ਨੇ ਕਿਹਾ, ਹੋਰ ਜੇਕਰ ਨੋਅ-ਬਾਲ 'ਤੇ ਫੈਸਲਾ ਬਾਅਦ 'ਚ ਦੱਸਿਆ ਜਾਂਦਾ ਹੈ ਤਾਂ ਫੀਲਡ ਅੰਪਾਇਰ ਆਊਟ (ਜੇਕਰ ਲਾਗੂ ਹੁੰਦਾ ਹੈ) ਦੇ ਫੈਸਲੇ ਨੂੰ ਰੋਕ ਦੇਵੇਗਾ ਅਤੇ ਨੋਅ-ਬਾਲ ਕਰਾਰ ਦੇ ਦੇਵੇਗਾ। ਮੈਚ ਦੌਰਾਨ ਬਾਕੀ ਦੇ ਫੈਸਲਿਆਂ ਲਈ ਆਮ ਤੌਰ 'ਤੇ ਫੀਲਡ ਅੰਪਾਇਰ ਜ਼ਿੰਮੇਵਾਰ ਹੋਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ