ਰੋਹਿਤ-ਕੋਹਲੀ ਦਾ ਕਮਾਲ, ਰਾਜਕੋਟ ਵਨ ਡੇ ਮੁਕਾਬਲੇ 'ਚ ਬਣੇ ਇਹ ਵੱਡੇ ਰਿਕਾਰਡਜ਼

1/18/2020 3:20:06 PM

ਸਪੋਰਟਸ ਡੈਸਕ— ਮੁੰਬਈ 'ਚ ਖੇਡੇ ਗਏ ਸੀਰੀਜ਼ ਦੇ ਪਹਿਲੇ ਵਨ-ਡੇ ਮੈਚ 'ਚ 10 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨ ਵਾਲੀ ਟੀਮ ਇੰਡੀਆ ਨੇ ਰਾਜਕੋਟ 'ਚ ਜ਼ਬਰਦਸਤ ਜਿੱਤ ਹਾਸਲ ਕੀਤੀ। ਟੀਮ ਇੰਡੀਆ ਨੇ ਆਸਟਰੇਲੀਆ ਨੂੰ ਦੂਜੇ ਵਨ ਡੇ 'ਚ 36 ਦੌੜਾਂ ਨਾਲ ਹਰਾ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਇਸ ਦੂਜੇ ਵਨ ਡੇ ਦੇ ਦੌਰਾਨ ਦੋਵਾਂ ਹੀ ਟੀਮਾਂ ਨੇ ਕਈ ਸ਼ਾਨਦਾਰ ਅਤੇ ਦਿਲਚਸਪ ਰਿਕਾਰਡ ਬਣਾਏ ਹਨ। ਅਸੀਂ ਤੁਹਾਨੂੰ ਇਸ ਮੈਚ 'ਚ ਬਣੇ ਸਾਰੇ ਸ਼ਾਨਦਾਰ ਅਤੇ ਦਿਲਚਸਪ ਰਿਕਾਰਡਜ਼ ਦੇ ਬਾਰੇ 'ਚ ਦੱਸਾਂਗੇ।PunjabKesari - ਭਾਰਤ ਦੀ ਆਸਟਰੇਲੀਆ ਖਿਲਾਫ ਇਹ 51ਵੀਂ ਜਿੱਤ ਸੀ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਵਿਚਾਲੇ ਕੁਲ 138 ਮੈਚ ਖੇਡੇ ਗਏ ਸਨ। ਜਿਸ 'ਚ ਆਸਟਰੇਲੀਆ ਨੇ 78 ਮੈਚ ਜਿੱਤੇ ਹੋਏ ਸਨ। ਉਥੇ ਹੀ ਭਾਰਤ ਨੇ 50 ਮੈਚ ਜਿੱਤੇ ਹੋਏ ਸਨ। ਉਥੇ ਹੀ ਦੋਵਾਂ ਟੀਮਾਂ ਦੇ ਵਿਚਾਲੇ 10 ਮੈਚ ਬੇਨਤੀਜਾ ਰਹੇ ਸਨ। 
- ਭਾਰਤ ਦੀ ਘਰੇਲੂ ਮੈਦਾਨ 'ਤੇ ਭਾਰਤ ਦੀ ਆਸਟਰੇਲੀਆ ਖਿਲਾਫ ਇਹ 28ਵੀਂ ਜਿੱਤ ਸੀ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਦੇ 'ਚ ਭਾਰਤੀ ਜ਼ਮੀਨ 'ਤੇ ਕੁਲ 62 ਮੈਚ ਖੇਡੇ ਗਏ ਸਨ। ਜਿਸ 'ਚ ਆਸਟਰੇਲਿਆ ਨੇ 30 ਮੈਚ ਜਿੱਤੇ ਹੋਏ ਸਨ। ਉਥੇ ਹੀ ਭਾਰਤ ਨੇ 27 ਮੈਚ ਜਿੱਤੇ ਹੋਏ ਸਨ। ਭਾਰਤੀ ਜ਼ਮੀਨ 'ਤੇ ਦੋਵਾਂ ਟੀਮਾਂ ਵਿਚਾਲੇ 5 ਮੈਚ ਬੇਨਤੀਜਾ ਰਹੇ ਸਨ।
- ਵਿਰਾਟ ਕੋਹਲੀ ਨੇ ਅੱਜ ਆਸਟਰੇਲੀਆ ਖਿਲਾਫ ਆਪਣੇ 4000 ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕੀਤੀਆਂ ਹਨ। ਉਨ੍ਹਾਂ ਨੇ ਇਹ 4000 ਦੌੜਾਂ 86 ਪਾਰੀਆਂ 'ਚ ਪੂਰੀਆਂ ਕੀਤੀਆਂ ਹਨ। ਉਨ੍ਹਾਂ ਨੂੰ ਤੇਜ਼ ਆਸਟਰੇਲੀਆ ਖਿਲਾਫ 4000 ਦੌੜਾਂ ਸਚਿਨ ਤੇਂਦੁਲਕਰ ਨੇ ਬਣਾਈਆਂ ਸਨ, ਜਿਨ੍ਹਾਂ ਨੂੰ 4000 ਦੌੜਾਂ ਬਣਾਉਣ ਲਈ 83 ਪਾਰੀ ਲੱਗੀਆਂ ਸੀ।PunjabKesari
- ਕੇ. ਐੱਲ. ਰਾਹੁਲ ਨੇ ਰਾਜਕੋਟ ਮੈਚ ਆਪਣੇ ਵਨ ਡੇ ਕਰੀਅਰ ਦੀਆਂ 1000 ਦੌੜਾਂ ਪੂਰੀਆਂ ਕੀਤੀਆਂ ਹਨ।

ਭਾਰਤ ਲਈ ਵਨ ਡੇ 'ਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲੇ ਬੱਲੇਬਾਜ਼
24 : ਵਿਰਾਟ ਕੋਹਲੀ, ਸ਼ਿਖਰ ਧਵਨ
25 : ਨਵਜੋਤ ਸਿੱਧੂ
27 : ਕੇ. ਐੱਲ. ਰਾਹੁਲ*
29 : ਐੱਮ. ਐੱਸ. ਧੋਨੀ, ਅੰਬਾਤੀ ਰਾਇਡੂ
30 : ਸੰਜੈ ਮਾਂਜਰੇਕਰPunjabKesari
- ਵਿਰਾਟ ਕੋਹਲੀ ਨੂੰ ਰਾਜਕੋਟ ਮੁਕਾਬਲੇ 'ਚ 5ਵੀਂ ਵਾਰ ਐਡਮ ਜਾਂਪਾ ਨੇ ਵਨ ਡੇ ਕ੍ਰਿਕਟ 'ਚ ਆਊਟ ਕੀਤਾ ਹੈ। 

ਵਨ ਡੇ 'ਚ ਸਭ ਤੋਂ ਜ਼ਿਆਦਾ ਵਾਰ ਵਿਰਾਟ ਕੋਹਲੀ ਨੂੰ ਆਊਟ ਕਰਨ ਵਾਲੇ ਗੇਂਦਬਾਜ਼
6 : ਰਵੀ ਰਾਮਪਾਲ
5 : ਥਿਸਾਰਾ ਪਰੇਰਾ
5 : ਟਿਮ ਸਾਊਦੀ
5 : ਐਡਮ ਜ਼ਾਂਪਾ*PunjabKesari
- ਰੋਹਿਤ ਸ਼ਰਮਾ ਨੇ ਰਾਜਕੋਟ ਮੁਕਾਬਲੇ 'ਚ ਭਾਰਤ ਵਲੋਂ ਬਤੌਰ ਓਪਨਰ ਆਪਣੀਆਂ 7000 ਵਨ ਡੇ ਦੌੜਾਂ ਪੂਰੀਆਂ ਕੀਤੀਆਂ ਹਨ।
- ਵਨ ਡੇ ਮੈਚਾਂ 'ਚ ਭਾਰਤ ਨੇ ਆਸਟਰੇਲੀਆ ਖਿਲਾਫ 18ਵੀਂ ਵਾਰ 300 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਇਆ। ਉਥੇ ਹੀ ਆਸਟਰੇਲੀਆ ਨੇ ਭਾਰਤ ਖਿਲਾਫ 26ਵੀਂ ਵਾਰ 300 ਤੋਂ ਜ਼ਿਆਦਾ ਦਾ ਸਕੋਰ ਬਣਾਇਆ।PunjabKesari - ਕੁਲਦੀਪ ਯਾਦਵ ਨੇ ਆਸਟਰੇਲੀਆ ਖਿਲਾਫ ਸੀਰੀਜ਼ ਦੇ ਦੂਜੇ ਮੈਚ 'ਚ ਆਪਣੇ ਵਨ ਡੇ ਕਰੀਅਰ ਦੀਆਂ 100 ਵਿਕਟਾਂ ਪੂਰੀਆਂ ਕੀਤੀਆਂ ਹਨ। 

ਭਾਰਤ ਲਈ ਸਭ ਤੋਂ ਤੇਜ਼ 100 ਵਨ ਡੇ ਵਿਕਟਾਂ ਲੈਣ ਵਾਲਾ ਗੇਂਦਬਾਜ਼ :
56 – ਸ਼ਮੀ
57 – ਬੁਮਰਾਹ
58 – ਕੁਲਦੀਪ
59 – ਇਰਫਾਨ ਪਠਾਨ
65 – ਜ਼ਹੀਰ ਖਾਨPunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ