ਸ਼ੇਨ ਵਾਰਨ ਦਾ ਦਿਲ ਦੇ ਦੌਰੇ ਨਾਲ ਦਿਹਾਂਤ, ਉਨ੍ਹਾਂ ਦੇ ਨਾਂ ਸਨ ਇਹ ਖਾਸ ਉਪਲੱਬਧੀਆਂ

03/05/2022 12:41:07 AM

ਖੇਡ ਡੈਸਕ- ਆਸਟਰੇਲੀਆ ਦੇ ਸਾਬਕਾ ਸਪਿਨ ਗੇਂਦਬਾਜ਼ ਸ਼ੇਨ ਵਾਰਨ ਦਾ 52 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਵਾਰਨਰ ਦੇ ਪ੍ਰਬੰਧਨ ਨੇ ਇਕ ਬਿਆਨ ਵਿਚ ਪੁਸ਼ਟੀ ਕੀਤੀ ਹੈ ਕਿ ਸ਼ੇਨ ਵਾਰਨ ਥਾਈਲੈਂਡ 'ਚ ਬੇਹੋਸ਼ ਪਾਏ ਗਏ ਸਨ। ਮੈਡੀਕਲ ਟੀਮਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ।

PunjabKesari
ਸ਼ੇਨ ਵਾਰਨ ਦਾ ਜਨਮ 13 ਸਤੰਬਰ 1969 ਨੂੰ ਅਪਰ ਫਰੈਂਟਰੀ ਗੁਲੀ ਆਸਟਰੇਲੀਆ ਵਿਚ ਹੋਇਆ। ਉਨ੍ਹਾਂ ਨੇ ਬੱਲੇਬਾਜ਼ੀ ਵਿਚ ਟੈਸਟ ਮੈਚ 'ਚ 145 ਮੈਚ ਵਿਚ 199 ਪਾਰੀਆਂ 'ਚ 3154 ਦੌੜਾਂ ਬਣਾਈਆਂ ਹਨ ਤੇ 50 ਅਰਧ ਸੈਂਕੜੇ ਲਗਾਏ ਹਨ। ਵਨ ਡੇ ਵਿਚ 194 ਮੈਚਾਂ 'ਚ 1018 ਦੌੜਾਂ ਬਣਾਈਆਂ ਹਨ ਤੇ 1 ਅਰਧ ਸੈਂਕੜਾ ਲਗਾਇਆ। ਵਾਰਨ ਨੇ ਆਈ. ਪੀ. ਐੱਲ. ਵਿਚ 55 ਮੈਚ ਖੇਡੇ ਹਨ ਅਤੇ 198 ਦੌੜਾਂ ਬਣਾਈਆਂ। ਗੇਂਦਬਾਜ਼ੀ ਦੌਰਾਨ ਉਨ੍ਹਾਂ ਨੇ ਟੈਸਟ ਮੈਚਾਂ ਵਿਚ 145 ਮੈਚਾਂ 'ਚ 708 ਵਿਕਟਾਂ ਹਾਸਲ ਕੀਤੀਆਂ ਹਨ। 194 ਵਨ ਡੇ ਮੈਚਾਂ 'ਚ ਉਨ੍ਹਾਂ ਨੇ 293 ਵਿਕਟਾਂ ਹਾਸਲ ਕੀਤੀਆਂ ਤੇ ਆਈ. ਪੀ. ਐੱਲ. ਵਿਚ 55 ਮੈਚਾਂ ਵਿਚ 57 ਵਿਕਟਾਂ ਹਾਸਲ ਕੀਤੀਆਂ।

ਇਹ ਖ਼ਬਰ ਪੜ੍ਹੋ- ਆਸਟਰੇਲੀਆਈ ਕ੍ਰਿਕਟਰ ਸ਼ੇਨ ਵਾਰਨ ਦਾ ਦਿਹਾਂਤ

PunjabKesari
ਵਾਰਨ ਦੀਆਂ ਉਲੱਬਧੀਆਂ
- ਸ਼੍ਰੀਲੰਕਾ ਦੇ ਮੁਥੱਈਆ ਮੁਰਲੀਧਰ (800 ਵਿਕਟਾਂ) ਤੋਂ ਬਾਅਦ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਦੂਜੇ ਗੇਂਦਬਾਜ਼
-2007 ਵਿਚ ਸ਼੍ਰੀਲੰਕਾ ਅਤੇ ਆਸਟਰੇਲੀਆ ਟੈਸਟ ਸੀਰੀਜ਼ ਦਾ ਨਾਮ ਵਾਰਨ ਮੁਰਲੀਧਰਨ ਟਰਾਫੀ ਰੱਖਿਆ ਗਿਆ।
- ਵਿਜਡਨ ਨੇ ਸ਼ਤਾਬਦੀ ਦੇ 5 ਕ੍ਰਿਕਟਰਾਂ ਵਿਚ ਚੁਣਿਆ
- 2013 ਵਿਚ ਆਈ. ਸੀ. ਸੀ. ਹਾਲ ਆਫ ਫੇਮ ਵਿਚ ਸ਼ਾਮਿਲ
-1999 ਵਿਸ਼ਵ ਕੱਪ ਜਿੱਤਣ ਵਾਲੀ ਆਸਟਰੇਲੀਆਈ ਟੀਮ ਦੇ ਮੈਂਬਰ
-ਏਸ਼ੇਜ਼ ਵਿਚ ਸਭ ਤੋਂ ਜ਼ਿਆਦਾ 195 ਵਿਕਟਾਂ ਹਾਸਲ ਕੀਤੀਆਂ
- ਆਈ. ਪੀ. ਐੱਲ. ਵਿਚ ਰਾਜਸਥਾਨ ਰਾਇਲਜ਼ ਨੂੰ ਪਹਿਲਾ ਖਿਤਾਬ ਜਿਤਾਇਆ
- ਕ੍ਰਿਕਟ ਕਮੇਂਟੇਟਰ ਦੇ ਰੂਪ ਵਿਚ ਵੀ ਕਾਮਯਾਬੀ ਹਾਸਲ ਕੀਤੀ।

ਇਹ ਖ਼ਬਰ ਪੜ੍ਹੋ- PAK v AUS : ਪਹਿਲੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 245/1

PunjabKesari
29 ਸਾਲ ਪਹਿਲਾਂ ਸੁੱਟੀ ਸੀ 'ਬਾਲ ਆਫ ਦਿ ਸੈਂਚੁਰੀ'
ਵਾਰਨਰ ਨੇ ਕਰੀਹ 29 ਸਾਲ ਪਹਿਲਾਂ ਆਸਟਰੇਲੀਆਈ ਟੀਮ ਏਸ਼ੇਜ਼ ਸੀਰੀਜ਼ ਖੇਡਣ ਇੰਗਲੈਂਡ ਪਹੁੰਚੇ ਸਨ, ਮਾਨਚੈਸਟਰ ਵਿਚ ਸੀਰੀਜ਼ ਦੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਵਾਰਨ ਨੇ ਪਹਿਲੇ ਹੀ ਸਪੈਲ ਦੀ ਪਹਿਲੀ ਹੀ ਗੇਂਦ ਨੂੰ ਕ੍ਰਿਕਟ ਇਤਿਹਾਸ ਵਿਚ ਜਗ੍ਹਾ ਦੇ ਦਿੱਤੀ। ਉਸ ਸਮੇਂ ਇੰਗਲੈਂਡ ਦੇ ਬੱਲੇਬਾਜ਼ ਮਾਈਕ ਗੇਟਿੰਗ ਚਾਰ ਦੌੜਾਂ ਬਣਾ ਕੇ ਖੇਡ ਰਹੇ ਸਨ ਅਤੇ ਵਾਰਨ ਨੇ ਜਦੋਂ ਗੇਂਦ ਆਪਣੇ ਹੱਥ ਵਿਚ ਫੜੀ ਤਾਂ ਪਹਿਲੀ ਗੇਂਦ 'ਤੇ ਉਸ ਨੂੰ ਬੋਲਡ ਕਰ ਦਿੱਤਾ। ਇਹ ਅਜਿਹੀ ਗੇਂਦ ਸੀ ਕਿ ਬੱਲੇਬਾਜ਼ ਦੇ ਪੈਰ ਤੋਂ ਕਾਫੀ ਦੂਰ ਡਿੱਗੀ ਗੇਂਦ ਅਚਾਨਕ ਟਰਨ ਹੋ ਕੇ ਆਫ ਸਟੰਪ ਵਿਚ ਜਾ ਲੱਗੀ।

PunjabKesari
ਮੁਰਲੀਧਰਨ ਤੋਂ ਬਾਅਦ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼
ਸ਼ੇਨ ਵਾਰਨ ਟੈਸਟ ਕ੍ਰਿਕਟ ਵਿਚ ਸ਼੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਤੋਂ ਬਾਅਦ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਨੇ ਆਸਟਰੇਲੀਆ ਵਲੋਂ 145 ਮੈਚਾਂ ਵਿਚ 708 ਵਿਕਟਾਂ ਹਾਸਲ ਕੀਤੀਆਂ ਹਨ। ਮੁਰਲੀਧਰਨ ਨੇ 133 ਮੈਚਾਂ ਵਿਚ 800 ਵਿਕਟਾਂ ਹਾਸਲ ਕਰਕੇ ਪਹਿਲਾਂ ਸਥਾਨ ਹਾਸਲ ਕੀਤਾ ਹੋਇਆ ਹੈ। ਇੰਗਲੈਂਢ ਦੇ ਜੇਮਸ ਐਂਡਰਸਨ 169 ਮੈਚਾਂ ਵਿਚ 640 ਵਿਕਟਾਂ ਹਾਸਲ ਕਰਨ ਵਾਲੇ ਤੀਜੇ, ਭਾਰਤ ਦੇ ਅਨਿਲ ਕੁੰਬਲੇ 132 ਮੈਚਾਂ ਵਿਚ 619 ਵਿਕਟਾਂ ਹਾਸਲ ਕਰਨ ਵਾਲੇ ਚੌਥੇ ਤਾਂ ਆਸਟਰੇਲੀਆ ਦੇ ਹੀ ਤੇਜ਼ ਗੇਂਦਬਾਜ਼ 124 ਮੈਚਾਂ ਵਿਚ 563 ਵਿਕਟਾਂ ਹਾਸਲ ਕਰਨ ਵਾਲੇ ਪੰਜਵੇਂ ਸਥਾਨ 'ਤੇ ਹਨ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News