ਦੇਸ਼ ''ਚ ਇਕ ਹੀ ਵੱਡੀ ਫੁੱਟਬਾਲ ਲੀਗ ਹੋਣੀ ਚਾਹੀਦੀ ਹੈ : ਸ਼ੇਤਰੀ

10/30/2019 10:30:54 PM

ਨਵੀਂ ਦਿੱਲੀ— ਭਾਰਤੀ ਫੁੱਟਬਾਲ ਕਪਤਾਨ ਸੁਨੀਲ ਸ਼ੇਤਰੀ ਨੇ ਏਸ਼ੀਆਈ ਫੁੱਟਬਾਲ ਸੰਘ (ਏ. ਐੱਫ. ਸੀ.) ਦੇ ਭਾਰਤੀ ਫੁੱਟਬਾਲ ਨੂੰ ਅੱਗੇ ਲਿਜਾਣ ਲਈ ਤਿਆਰ ਕੀਤੇ ਗਏ ਰੋਡਮੈਪ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਇਕ ਹੀ ਵੱਡੀ ਫੁੱਟਬਾਲ ਲੀਗ ਹੋਣੀ ਚਾਹੀਦੀ ਹੈ। ਏ. ਐੱਫ. ਸੀ. ਨੇ ਹਾਲ ਹੀ ਵਿਚ ਕੁਆਲਾਲੰਪੁਰ ਵਿਚ ਆਪਣੀ ਬੈਠਕ ਵਿਚ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਨੂੰ 2019-2020 ਸੈਸ਼ਨ ਲਈ ਭਾਰਤ ਦੀ ਚੋਟੀ ਦੀ ਫੁੱਟਬਾਲ ਲੀਗ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ। ਇਸ ਬੈਠਕ ਵਿਚ ਏ. ਐੱਫ. ਸੀ., ਆਈ-ਲੀਗ, ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਅਤੇ ਆਈ. ਐੱਮ. ਜੀ.-ਰਿਲਾਇੰਸ ਦੇ ਪ੍ਰਤੀਨਿਧੀ ਸ਼ਾਮਲ ਹੋਏ ਸਨ। ਏ. ਐੱਫ. ਸੀ. ਦੀ ਕਾਰਜਕਾਰੀ ਕਮੇਟੀ ਨੇ ਭਾਰਤੀ ਫੁੱਟਬਾਲ ਲਈ ਬਣਾਏ ਗਏ ਰੋਡਮੈਪ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ।
ਸ਼ੇਤਰੀ ਨੇ ਕਿਹਾ ਕਿ ਏ. ਐੱਫ. ਸੀ. ਦਾ ਰੋਡਮੈਪ ਭਾਰਤੀ ਫੁੱਟਬਾਲ ਲਈ ਇਕ ਚੰਗੀ ਪਹਿਲ ਹੈ। ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਦੇਸ਼ ਵਿਚ ਇਕ ਹੀ ਵੱਡੀ ਫੁੱਟਬਾਲ ਲੀਗ ਹੋਣੀ ਚਾਹੀਦੀ ਹੈ।


Gurdeep Singh

Content Editor

Related News