ਮੁੰਬਈ ''ਚ ਰਿਟੇਨ ਨਾ ਹੋਣ ਤੋਂ ਨਰਾਜ਼ ਨਹੀਂ, ਅੱਗੇ ਕਿ ਹੋਣਾ ਪਤਾ ਨਹੀਂ : ਭੱਜੀ
Friday, Jan 26, 2018 - 10:23 PM (IST)

ਕੋਲਕਾਤਾ— ਭਾਰਤ ਕ੍ਰਿਕਟ ਟੀਮ ਦੇ ਸਪਿਨ ਗੇਂਦਬਾਜ਼ ਹਰਭਜਨ ਸਿੰਘ ਨੇ ਕਿਹਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਫ੍ਰੈਚਾਈਜ਼ੀ ਮੁੰਬਈ ਇੰਡੀਅਨਸ ਵਲੋਂ ਖੁਦ ਨੂੰ ਰਿਟੇਨ ਨਹੀਂ ਕੀਤੇ ਜਾਣ ਤੋਂ ਉਹ ਨਰਾਜ਼ ਨਹੀਂ ਹਨ ਤੇ ਜੋ ਵੀ ਟੀਮ ਉਸ ਨੂੰ ਖਰੀਦੇਗੀ ਉਸਦੇ ਲਈ ਉਹ ਆਪਣਾ ਸਰਵਸ਼੍ਰੇਸਠ ਪ੍ਰਦਰਸ਼ਨ ਕਰਨਗੇ। 3 ਵਾਰ ਦੀ ਚੈਂਪੀਅਨ ਮੁੰਬਈ ਨੇ ਆਪਣੇ ਸਟਾਰ ਸਪਿਨਰ ਨੂੰ ਲੀਗ ਦੇ 11ਵੇਂ ਸੈਸ਼ਨ ਦੇ ਲਈ ਇਸ ਵਾਰ ਰਿਟੇਨ ਨਹੀਂ ਕੀਤਾ। 2008 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਕਿ ਜਦੋਂ ਹਰਭਜਨ ਨਿਲਾਮੀ 'ਚ ਉੱਤਰਨਗੇ। ਉਨ੍ਹਾਂ ਨੇ ਕਿਹਾ ਮੈਂ ਲੀਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਦੇ ਸਾਰੇ ਮੈਚ ਮੁੰਬਈ ਇੰਡੀਅਨਸ ਦੇ ਲਈ ਖੇਡੇ। ਹੁਣ ਮੈਨੂੰ ਨਹੀਂ ਪਤਾ ਕਿ ਮੈਂ ਕਿਸ ਟੀਮ 'ਚ ਖੇਡਾਂਗਾ। ਮੈਨੂੰ ਨਹੀਂ ਪਤਾ ਕਿ ਹੋਣ ਵਾਲਾ ਹੈ? ਮੈਂ ਵਾਪਸ ਇਸ ਟੀਮ ਦੇ ਨਾਲ ਜਾਂ ਕਿਸੇ ਹੋਰ ਟੀਮ ਦੇ ਨਾਲ ਵੀ ਸ਼ਾਮਲ ਹੋ ਸਕਦਾ ਹਾਂ ਪਰ ਜੋ ਵੀ ਟੀਮ ਮੈਨੂੰ ਖਰੀਦੇਗੀ, ਮੈਂ ਆਪਣਾ ਸ਼ਾਨਦਾਰ ਖੇਡਾਂਗਾ। ਉਹ ਜੋ ਵੀ ਕਰ ਰਹੇ, ਟੀਮ ਦੇ ਹਿਤ ਲਈ ਕਰ ਰਹੇ।